Advertisment

ਪੰਜਾਬੀ ਫ਼ਿਲਮ ਇੰਡਸਟਰੀ 'ਚ ਕਈਆਂ ਨੂੰ ਰਾਤੋ-ਰਾਤ ਸਟਾਰ ਬਣਾਇਆ ਹੈ ਇਨ੍ਹਾਂ ਸਿੱਧੂਆਂ ਨੇ !

author-image
By Rupinder Kaler
New Update
ਪੰਜਾਬੀ ਫ਼ਿਲਮ ਇੰਡਸਟਰੀ 'ਚ ਕਈਆਂ ਨੂੰ ਰਾਤੋ-ਰਾਤ ਸਟਾਰ ਬਣਾਇਆ ਹੈ ਇਨ੍ਹਾਂ ਸਿੱਧੂਆਂ ਨੇ !
Advertisment
ਪੰਜਾਬੀ ਫ਼ਿਲਮ ਇੰਡਸਟਰੀ ਦਾ ਦਾਇਰਾ ਲਗਾਤਾਰ ਮੋਕਲਾ ਹੁੰਦਾ ਜਾ ਰਿਹਾ ਹੈ । ਹਰ ਦਿਨ ਨਵੀਂ ਫ਼ਿਲਮ ਰਿਲੀਜ਼ ਹੋ ਰਹੀ ਹੈ । ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਜਿਹੜੀ ਫ਼ਿਲਮ ਇੰਡਸਟਰੀ ਮੰਦੀ ਦੀ ਮਾਰ ਝੱਲ ਰਹੀ ਸੀ ਉਹ ਫ਼ਿਲਮ ਇੰਡਸਟਰੀ ਬਾਲੀਵੁੱਡ ਦਾ ਮੁਕਾਬਲਾ ਕਰ ਰਹੀ ਹੈ । ਇਸ ਤਰੱਕੀ ਦੇ ਪਿੱਛੇ ਜਿੰਨ੍ਹਾ ਹੱਥ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦਾ ਹੁੰਦਾ ਹੈ ਉਸ ਤੋਂ ਕਿੱਤੇ ਵੱਡਾ ਹੱਥ ਉਹਨਾਂ ਹੀਰੋਜ਼ ਦਾ ਹੁੰਦਾ ਹੈ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਦੇ ਹਨ, ਤੇ ਆਏ ਦਿਨ ਉਹਨਾਂ ਫ਼ਿਲਮਾਂ ਨੂੰ ਪਰਦੇ ਤੇ ਲੈ ਕੇ ਆਉਂਦੇ ਹਨ ਜਿਹੜੀਆਂ ਹਰ ਇੱਕ ਦੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ । publive-image ਇਸ ਆਰਟੀਕਲ ਵਿੱਚ ਤੁਹਾਨੂੰ ਦੋ ਅਜਿਹੇ ਹੀ ਹੀਰੋਜ਼ ਨਾਲ ਮਿਲਾਵਾਂਗੇ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਹਿੱਟ ਫ਼ਿਲਮਾਂ ਦੇ ਰਹੇ ਹਨ । ਅਸੀਂ ਗੱਲ ਕਰ ਰਹੇ ਹਾਂ 'ਵਾਈਟ ਹਿੱਲ ਸਟੂਡੀਓ' ਦੇ ਮਾਲਕ ਗੁਨਬੀਰ ਸਿੰਘ ਸਿੱਧੂ ਦੀ, ਜਿਨ੍ਹਾਂ ਨੇ ਆਪਣੇ ਸਾਥੀ ਮਨਮੋਰਡ ਸਿੰਘ ਸਿੱਧੂ ਨਾਲ ਮਿਲਕੇ ਕਈ ਹਿੱਟ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ । ਗੁਨਬੀਰ ਸਿੰਘ ਸਿੱਧੂ ਪਾਲੀਵੁੱਡ ਵਿੱਚ ਹਿੱਟ ਫ਼ਿਲਮਾਂ ਪ੍ਰੋਡਿਊਸ ਕਰਨ ਵਾਲੀ ਮਸ਼ੀਨ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।
Advertisment
Gunbir Singh Sidhu Gunbir Singh Sidhu ਕਿਉਂਕਿ ਜਦੋਂ ਤੋਂ ਉਹਨਾਂ ਨੇ ਫ਼ਿਲਮਾਂ ਬਨਾਉਣੀਆਂ ਸ਼ੁਰੂ ਕੀਤੀਆਂ ਹਨ, ਉਦੋਂ ਤੋਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ । ਗੁਨਬੀਰ ਸਿੰਘ ਸਿੱਧੂ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਫ਼ਿਲਮ 'ਜੱਟ ਐਂਡ ਜੂਲੀਅਟ' ਪ੍ਰੋਡਿਊਸ ਕੀਤੀ ਸੀ । ਇਹ ਫ਼ਿਲਮ ਏਨੀਂ ਹਿੱਟ ਹੋਈ ਸੀ ਕਿ ਹਰ ਪਾਸੇ ਇਸ ਫ਼ਿਲਮ ਦੇ ਚਰਚੇ ਸਨ । Gunbir Singh Sidhu Gunbir Singh Sidhu ਇਸ ਫਿਲਮ ਤੋਂ ਬਾਅਦ 'ਵਾਈਟ ਹਿੱਲ ਪ੍ਰੋਡਕਸ਼ਨ' ਦੇ ਬੈਨਰ ਹੇਠ 'ਜੱਟ ਐਂਡ ਜੂਲੀਅਟ-2', 'ਤੂੰ ਮੇਰਾ ਬਾਈ ਮੈ ਤੇਰਾ ਬਾਈ',  'ਬੈਸਟ ਆਫ਼ ਲੱਕ', 'ਰੋਮੀਓ ਰਾਂਝਾ', 'ਪੰਜਾਬ 1984', 'ਸਰਦਾਰ ਜੀ', 'ਸਰਦਾਰ ਜੀ 2', 'ਸਾਹਬ ਬਹਾਦਰ', 'ਚੰਨਾ ਮੇਰਿਆ' ਅਤੇ 'ਕੈਰੀ ਆਨ ਜੱਟਾ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕਰਦੇ ਆ ਰਹੇ ਹਨ । publive-image ਸਿੱਧੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਫ਼ਿਲਮਾਂ ਬਨਾਉਣਾ ਭਾਵੇਂ ਉਹਨਾਂ ਦਾ ਕਾਰੋਬਾਰ ਹੈ ਪਰ ਇਸ ਕਾਰੋਬਾਰ ਦੇ ਨਾਲ ਉਹ ਪੰਜਾਬ ਪੰਜਾਬੀਅਤ ਤੇ ਪੰਜਾਬੀ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣਾ ਚਾਹੁੰਦੇ ਹਨ । ਇਸੇ ਲਈ ਉਹਨਾਂ ਦੇ ਕਾਰੋਬਾਰ ਵਿੱਚ ਉਹਨਾਂ ਦਾ ਸਾਥੀ ਮਨਮੋਰਡ ਸਿੰਘ ਸਿੱਧੂ ਅਣਥੱਕ ਮਿਹਨਤ ਕਰਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment