ਕੌਣ ਹੈ ਹੰਸਿਕਾ ਮੋਟਵਾਨੀ ਦਾ ਹੋਣ ਵਾਲਾ ਦੁਲਹਾ, ਕਦੋਂ ਅਤੇ ਕਿੱਥੇ ਹੋ ਰਿਹਾ ਹੈ ਵਿਆਹ, ਜਾਣੋ ਪੂਰੀ ਜਾਣਕਾਰੀ!

written by Lajwinder kaur | October 31, 2022 01:48pm

Hansika Motwani News: ਟੀਵੀ, ਬਾਲੀਵੁੱਡ ਅਤੇ ਟਾਲੀਵੁੱਡ ਇੰਡਸਟਰੀ ਤੱਕ ਆਪਣੀ ਗਲੈਮਰ ਅਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਹੰਸਿਕਾ ਮੋਟਵਾਨੀ ਦੇ ਵਿਆਹ ਦੀ ਚਰਚਾ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਚੱਲ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਿਕ ਅਦਾਕਾਰਾ ਦਸੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਪ੍ਰਸ਼ੰਸਕ ਜਾਣਾ ਚਾਹੁੰਦੇ ਹਨ ਕੇ ਉਨ੍ਹਾਂ ਦਾ ਲਾੜਾ ਕੌਣ ਹੈ ਅਤੇ ਕੀ ਕਰਦਾ ਹੈ। ਤਾਂ ਆਓ ਇਸ ਖਬਰ 'ਚ ਦੱਸਦੇ ਹਾਂ ਹੰਸਿਕਾ ਮੋਟਵਾਨੀ ਦੇ ਵਿਆਹ ਨਾਲ ਜੁੜੀਆਂ ਤਾਜ਼ਾ ਅਪਡੇਟਸ।

ਹੋਰ ਪੜ੍ਹੋ : ਹੇਮਕੁੰਟ ਫਾਊਂਡੇਸ਼ਨ ਨਾਲ ਜੁੜੀ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ, ਲੋੜਵੰਦ ਲੋਕਾਂ ਦੀ ਸੇਵਾ ਕਰਦੀ ਆਈ ਨਜ਼ਰ

Hansika Motwani wedding image source: Instagram

ਖਬਰਾਂ ਸਨ ਕਿ ਇਹ ਹੰਸਿਕਾ ਮੋਟਵਾਨੀ ਦਾ ਅਰੇਂਜਡ ਮੈਰਿਜ ਹੈ ਪਰ ਉਸ ਦੇ ਇਕ ਕਰੀਬੀ ਦੋਸਤ ਨੇ ਖੁਲਾਸਾ ਕੀਤਾ ਹੈ ਕਿ ਅਦਾਕਾਰਾ ਲਵ ਮੈਰਿਜ ਕਰਨ ਜਾ ਰਹੀ ਹੈ। ਹੰਸਿਕਾ ਪਿਛਲੇ ਕੁਝ ਸਮੇਂ ਤੋਂ ਇਸ ਖ਼ਾਸ ਸਖ਼ਸ਼ ਨੂੰ ਡੇਟ ਕਰ ਰਹੀ ਹੈ ਜਿਸ ਨਾਲ ਉਹ ਵਿਆਹ ਕਰਨ ਜਾ ਰਹੀ ਹੈ ਅਤੇ ਹੁਣ ਦੋਵਾਂ ਦਾ ਇਹ ਪਿਆਰ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਹੰਸਿਕਾ ਮੋਟਵਾਨੀ ਦਾ ਹੋਣ ਵਾਲਾ ਲਾੜਾ ਉਸ ਦਾ ਬੁਆਏਫ੍ਰੈਂਡ ਸੋਹੇਲ ਕਥੂਰੀਆ ਹੈ, ਜੋ ਮੁੰਬਈ ਦਾ ਨਾਮੀ ਕਾਰੋਬਾਰੀ ਹੈ। ਡੇਟ ਕਰਨ ਤੋਂ ਪਹਿਲਾਂ ਦੋਵੇਂ ਕਰੀਬੀ ਦੋਸਤ ਸਨ ਅਤੇ ਇੱਕ ਫਰਮ ਵਿੱਚ ਦੋਵੇਂ ਪਾਰਟਨਰ ਵੀ ਹਨ।

ਮੀਡੀਆ ਰਿਪੋਰਟ ਮੁਤਾਬਕ ਹੰਸਿਕਾ 4 ਦਸੰਬਰ ਨੂੰ ਰਾਜਸਥਾਨ ਸਥਿਤ ਮਸ਼ਹੂਰ 450 ਪੁਰਾਣੇ ਫੋਰਟ ਐਂਡ ਪੈਲੇਸ ‘ਚ ਵਿਆਹ ਕਰੇਗੀ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਵਿਆਹ ਲਈ ਇਹ ਕਿਲ੍ਹਾ ਬੁੱਕ ਹੋ ਗਿਆ ਹੈ।

hansika motwani image source: Instagram

ਪਰ ਅਜੇ ਤੱਕ ਹੰਸਿਕਾ ਮੋਟਵਾਨੀ ਜਾਂ ਉਸਦੇ ਪਰਿਵਾਰ ਵਲੋਂ ਉਸਦੇ ਵਿਆਹ ਨੂੰ ਲੈ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਅਦਾਕਾਰਾ ਦੇ ਪ੍ਰਸ਼ੰਸਕ ਉਸ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਇਸ ਵਿਆਹ ਬਾਰੇ ਕੁਝ ਹੋਰ ਅਪਡੇਟਸ ਸਾਹਮਣੇ ਆਉਂਦੇ ਹਨ ਜਾਂ ਨਹੀਂ।

hansika bollywood actress image source: Instagram

You may also like