ਪੰਜਾਬ ਦੀਆਂ ਇਹ ਅਦਾਕਾਰਾਂ ਢਾਹੁੰਦੀਆਂ ਨੇ ਲੱਖਾਂ ਦਿਲਾਂ ਉੱਤੇ ਕਹਿਰ ਆਪਣੀ ਦੇਸੀ ਲੁੱਕ ਨਾਲ ਸਰਗੁਣ ਮਹਿਤਾ, ਸੋਨਮ ਬਾਜਵਾ ਜਾਂ ਫਿਰ ਸਿੰਮੀ ਚਾਹਲ

Written by  Lajwinder kaur   |  May 09th 2019 12:20 PM  |  Updated: May 09th 2019 12:25 PM

ਪੰਜਾਬ ਦੀਆਂ ਇਹ ਅਦਾਕਾਰਾਂ ਢਾਹੁੰਦੀਆਂ ਨੇ ਲੱਖਾਂ ਦਿਲਾਂ ਉੱਤੇ ਕਹਿਰ ਆਪਣੀ ਦੇਸੀ ਲੁੱਕ ਨਾਲ ਸਰਗੁਣ ਮਹਿਤਾ, ਸੋਨਮ ਬਾਜਵਾ ਜਾਂ ਫਿਰ ਸਿੰਮੀ ਚਾਹਲ

ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਜਿਨ੍ਹਾਂ ਨੇ ਆਪਣੀ ਅਦਾਵਾਂ ਦੇ ਨਾਲ ਸਭ ਨੂੰ ਆਪਣਾ ਕਾਇਲ ਕੀਤਾ ਹੋਇਆ ਹੈ। ਪੰਜਾਬੀ ਹੀਰੋਇਨਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਵੱਖਰੀ ਜਗ੍ਹਾ ਬਣਾਈ ਹੋਈ ਹੈ। ਇਹ ਅਦਾਕਾਰਾਂ ਮਾਡਰਨ ਲੁੱਕ ਦੇ ਨਾਲ ਨਾਲ ਆਪਣੀ ਦੇਸੀ ਲੁੱਕ ‘ਚ ਵੀ ਵਾਹ ਵਾਹੀ ਖੱਟ ਚੁੱਕੀਆਂ ਹਨ।

View this post on Instagram

 

#gratitude #lovemyfans #thankyou .. i love the edit guys . Thank u

A post shared by Sargun Mehta (@sargunmehta) on

ਗੱਲ ਕਰਦੇ ਹਾਂ ਸਰਗੁਣ ਮਹਿਤਾ ਦੀ ਜਿਨ੍ਹਾਂ ਨੇ ਅੰਗਰੇਜ਼ ਫ਼ਿਲਮ ‘ਚ ਧੰਨ ਕੌਰ ਨਾਮ ਦੀ ਪੇਂਡੂ ਮੁਟਿਆਰ ਦਾ ਰੋਲ ਅਦਾ ਕੀਤਾ ਸੀ, ਤੇ ਅੱਜ ਵੀ ਇਹ ਕਿਰਦਾਰ ਲੋਕਾਂ ਦੇ ਜ਼ਿਹਨ ‘ਚ ਤਰੋ-ਤਾਜ਼ਾ ਹੈ। ਉਨ੍ਹਾਂ ਦੀ ਇਹ ਦੇਸੀ ਲੁੱਕ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ।

View this post on Instagram

 

Well!!!!! The way to Bae's Heart is through his stomach #roopkaur #nikkazaildar #22ndSeptember

A post shared by Sonam Bajwa (@sonambajwa) on

ਹੋਰ ਵੇਖੋ:ਸਿੰਗਾ ਦਾ ਨਵਾਂ ਗੀਤ Blackia Meets Singga ਰਿਲੀਜ਼, ‘ਸਿੰਗਾ ਬੋਲਦਾ’ ਤੇ ਦੇਵ ਖਰੌੜ ਦੀ ਜੋੜੀ ਪਾ ਰਹੀ ਹੈ ਧੱਕ, ਵੇਖੋ ਵੀਡੀਓ

ਇਸ ਤੋਂ ਬਾਅਦ ਗੱਲ ਕਰਦੇ ਹਾਂ ਸੋਨਮ ਬਾਜਵਾ ਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ਤੇ ਆਪਣੀ ਬੋਲਡ ਲੁੱਕ ਨਾਲ ਚਰਚਾ ‘ਚ ਛਾਏ ਰਹਿੰਦੇ ਹਨ। ਪਰ ਉਹ ਆਪਣੀ ਦੇਸੀ ਲੁੱਕ ਨਾਲ ਵੀ ਆਪਣੇ ਪ੍ਰਸ਼ੰਸ਼ਕਾਂ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਨ੍ਹਾਂ ਨੇ ਆਪਣਾ ਇਹ ਦੇਸੀ ਅਵਤਾਰ ਫ਼ਿਲਮ ਨਿੱਕਾ ਜ਼ੈਲਦਾਰ 2 ‘ਚ ਪੇਸ਼ ਕੀਤਾ ਸੀ। ਉਨ੍ਹਾਂ ਦੀ ਦੇਸੀ ਲੁੱਕ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਸੋਨਮ ਬਾਜਵਾ ਇਕਵਾਰ ਫਿਰ ਤੋਂ ਪੇਂਡੂ ਮੁਟਿਆਰ ਦੇ ਰੂਪ ‘ਚ ਫ਼ਿਲਮ ਮੁਕਲਾਵਾ ‘ਚ ਨਜ਼ਰ ਆਉਣ ਵਾਲੀ ਹੈ।

ਪੰਜਾਬੀ ਇੰਡਸਟਰੀ ਦੇ ਚੁਲਬਲੇ ਸੁਭਾਅ ਤੇ ਸੰਜੀਦਾ ਅਦਾਕਾਰੀ ਵਾਲੀ ਹੀਰੋਇਨ ਸਿੰਮੀ ਚਾਹਲ ਜਿਨ੍ਹਾਂ ਨੇ ਜ਼ਿਆਦਾਤਰ ਫ਼ਿਲਮਾਂ ‘ਚ ਪੇਂਡੂ ਮੁਟਿਆਰ ਦੇ ਹੀ ਰੋਲ ਅਦਾ ਕੀਤੇ ਹਨ। ਭਾਵੇਂ ਗੱਲ ਕਰੀਏ ਰੱਬ ਦਾ ਰੇਡੀਓ, ਬੰਬੂਕਾਟ ਜਾਂ ਫਿਰ ਦਾਣਾ-ਪਾਣੀ ਫ਼ਿਲਮ ਦੀ ਜਿਸ ‘ਚ ਉਨ੍ਹਾਂ ਨੇ ਆਪਣੀ ਦੇਸੀ ਲੁੱਕ ਨਾਲ ਚਾਰੇ ਪਾਸੇ ਵਾਹ ਵਾਹੀ ਖੱਟੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network