'ਪੀਟੀਸੀ ਮਿਊਜ਼ਿਕ ਅਵਾਰਡ 2018 ' ਲਈ ਇਸ ਵਾਰ ਮੁਕਾਬਲਾ ਹੈ ਸਖਤ

Written by  Rupinder Kaler   |  November 27th 2018 05:30 AM  |  Updated: November 29th 2018 01:12 PM

'ਪੀਟੀਸੀ ਮਿਊਜ਼ਿਕ ਅਵਾਰਡ 2018 ' ਲਈ ਇਸ ਵਾਰ ਮੁਕਾਬਲਾ ਹੈ ਸਖਤ

ਇਸ ਵਾਰ 'ਪੀਟੀਸੀ ਮਿਊਜ਼ਿਕ ਅਵਾਰਡ 2018' ਵਿੱਚ ਕਈ ਗਾਇਕਾਂ ਦੇ ਸਿਰ ਭਿੜਨ ਵਾਲੇ ਹਨ ਕਿਉਂਕਿ ਇਸ ਵਾਰ ਮੁਕਾਬਲੇ ਬਹੁਤ ਹੀ ਸਖਤ ਹਨ । ਗਾਇਕ ਗੁਰਨਾਮ ਭੁੱਲਰ, ਸਿੱਧੂ ਮੂਸੇ ਵਾਲਾ, ਪ੍ਰਮੀਸ਼ ਵਰਮਾ, ਰਾਜਵੀਰ ਜਵੰਦਾ, ਅੰਮ੍ਰਿਤ ਮਾਨ ਅਤੇ ਮੀਤ ਕੌਰ ਵਿਚਕਾਰ ਬਹੁਤ ਹੀ ਸਖਤ ਮੁਕਾਬਲਾ ਹੈ । ਇਹਨਾਂ ਗਾਇਕਾਂ ਦੇ ਗਾਣੇ 'ਪੀਟੀਸੀ ਮਿਊਜ਼ਿਕ ਅਵਾਰਡ 2018' ਦੇ ਲਈ ਨੋਮੀਨੇਟ ਹੋਏ ਹਨ । ਇਹਨਾਂ ਗਾਇਕਾਂ ਦੇ ਗਾਣਿਆਂ ਨੂੰ ਇਸ ਸਾਲ ‘PTC Punjabi Best New Sensation Award’ ਕੈਟਾਗਿਰੀ ਲਈ ਚੁਣਿਆ ਗਿਆ ਹੈ ।ਜੇਕਰ ਤੁਸੀਂ ਇਹਨਾਂ ਗਾਇਕਾਂ ਵਿੱਚੋਂ ਆਪਣੇ ਪਸੰਦੀਦਾ ਗਾਇਕ ਨੂੰ ਇਹ ਅਵਾਰਡ ਜਿੱਤਵਾਉਣਾ ਚਾਹੁੰਦੇ ਹੋ ਤਾਂ ਵੋਟ ਕਰੋ ।ਗਾਇਕਾਂ ਨੂੰ ਵੋਟ ਕਰਨ ਲਈ ਤੁਸੀਂ ਸਾਡੀ ਵੈੱਬਸਾਇਟ  https://www.ptcpunjabi.co.in/voting/  'ਤੇ ਲੋਗਇਨ ਕਰ ਸਕਦੇ ਹੋ ।  ਇਹਨਾਂ ਗਾਇਕਾਂ ਦੇ ਜਿਸ ਗਾਣੇ ਨੂੰ ਨੋਮੀਨੇਟ ਕੀਤਾ ਗਿਆ ਹੈ ਉਹ ਇਸ ਤਰਾਂ ਹਨ

‘PTC Punjabi Best New Sensation Award’

Here are the nominations:

ArtistSong
Amrit MaanPariyaan Toh Sohni
Gurnam BhullarDiamond
Hardy SandhuNaah
Jordan SandhuHero
Kadir ThindKanak Sunheri
Khan SaabNarazgi
Mankirt AulakhKhayal
Meet KaurHashtag
Parmish VermaShaada
Rajvir JawandaLandlord
Roop Kaur KoonerWhatever
Sidhu Moose WalaIssa Jatt

ਤੁਹਾਡੇ ਵੱਲੋਂ ਚੁਣੇ ਗਏ ਗਾਇਕ ਨੂੰ 'ਪੀਟੀਸੀ ਮਿਊਜ਼ਿਕ ਅਵਾਰਡ 2018 ' ਨਾਲ ਨਵਾਜਿਆ ਜਾਵੇਗਾ । ਸੋ ਦੇਖਣਾ ਨਾ ਭੁੱਲਣਾ 'ਪੀਟੀਸੀ ਮਿਊਜ਼ਿਕ ਅਵਾਰਡ 2018 ' ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ 8 ਦਸੰਬਰ ਨੂੰ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network