ਇਸ ਵਜ੍ਹਾ ਕਰਕੇ ਬਾਲੀਵੁੱਡ ਦੇ ਸੁਪਰਸਟਾਰ ਰਾਜੇਸ਼ ਖੰਨਾ ਨੇ ਬਦਲਿਆ ਸੀ ਆਪਣਾ ਨਾਂਅ, ਰਾਜੇਸ਼ ਖੰਨਾ ਦਾ ਅਸਲ ਨਾਂਅ ਸੀ ਜਤਿਨ ਖੰਨਾ

Written by  Rupinder Kaler   |  February 05th 2020 01:18 PM  |  Updated: February 05th 2020 01:18 PM

ਇਸ ਵਜ੍ਹਾ ਕਰਕੇ ਬਾਲੀਵੁੱਡ ਦੇ ਸੁਪਰਸਟਾਰ ਰਾਜੇਸ਼ ਖੰਨਾ ਨੇ ਬਦਲਿਆ ਸੀ ਆਪਣਾ ਨਾਂਅ, ਰਾਜੇਸ਼ ਖੰਨਾ ਦਾ ਅਸਲ ਨਾਂਅ ਸੀ ਜਤਿਨ ਖੰਨਾ

ਰਾਜੇਸ਼ ਖੰਨਾ ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਕਹਾਉਂਦੇ ਹਨ, ਕਹਿੰਦੇ ਹਨ ਕਿ ਬਾਲੀਵੁੱਡ ਵਿੱਚ ਸੁਪਰਸਟਾਰ ਦਾ ਖਿਤਾਬ ਉਹਨਾਂ ਲਈ ਹੀ ਸਭ ਤੋਂ ਪਹਿਲਾਂ ਵਰਤਿਆ ਗਿਆ ਸੀ । ਪਰ ਅੱਜ ਤੁਹਾਨੂੰ ਉਹਨਾਂ ਦੇ ਨਾਂਅ ਨਾਲ ਜੁੜਿਆ ਇੱਕ ਕਿੱਸਾ ਦੱਸਦੇ ਹਾਂ, ਜਿਸ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ । ਰਾਜੇਸ਼ ਖੰਨਾ ਦਾ ਅਸਲੀ ਨਾਂਅ ਜਤਿਨ ਖੰਨਾ ਸੀ, ਬਾਲੀਵੁੱਡ ਵਿੱਚ ਉਹਨਾਂ ਨੂੰ ਲਿਆਉਣ ਦਾ ਸਿਹਰਾ ਫ਼ਿਲਮ ਫੇਅਰ ਦੇ ਇੱਕ ਟੈਲੇਂਟ ਹੰਟ ਸ਼ੋਅ ਨੂੰ ਜਾਂਦਾ ਹੈ ।

https://www.instagram.com/p/B8D5KOrBWOU/

ਇਹ ਉਹ ਸਮਾਂ ਸੀ ਜਦੋਂ ਹਰ ਘਰ ਵਿੱਚ ਟੀਵੀ ਦੀ ਪਹੁੰਚ ਨਹੀਂ ਸੀ ਤੇ ਨਾ ਹੀ ਕੋਈ ਰਿਆਲਟੀ ਸ਼ੋਅ ਚੱਲਦਾ ਸੀ । ਇਸ ਸਭ ਦੇ ਚਲਦੇ ਇੱਕ ਫ਼ਿਲਮ ਰਿਲੀਜ਼ ਹੋਈ ਸੀ ‘ਜਬ ਜਬ ਫੂਲ ਖਿਲੇ’ । ਇਹ ਫ਼ਿਲਮ ਸੁਪਰ ਹਿੱਟ ਸੀ ਇਸ ਫ਼ਿਲਮ ਵਿੱਚ ਸ਼ਸ਼ੀ ਕਪੂਰ ਤੇ ਨੰਦਾ ਨੇ ਲੀਡ ਰੋਲ ਵਿੱਚ ਸਨ । ਇਸ ਫ਼ਿਲਮ ਕਰਕੇ ਹੀ ਰਾਜੇਸ਼ ਖੰਨਾ ਨੂੰ ਆਪਣਾ ਨਾਂਅ ਬਦਲਣਾ ਪਿਆ ਸੀ ।

ਦਰਅਸਲ ਇਸ ਫ਼ਿਲਮ ਵਿੱਚ ਇੱਕ ਅਦਾਕਾਰ ਨੇ ਕੰਮ ਕੀਤਾ ਸੀ ਜਿਸ ਦਾ ਨਾਂਅ ਜਤਿਨ ਖੰਨਾ ਸੀ, ਜਿਸ ਤਰ੍ਹਾਂ ਇਹ ਫ਼ਿਲਮ ਹਿੱਟ ਸੀ, ਉਸ ਦੇ ਨਾਲ ਹੀ ਉਹ ਅਦਾਕਾਰ ਵੀ ਹਿੱਟ ਹੋਣਾ ਲਾਜਮੀ ਸੀ । ਇਸ ਨੂੰ ਦੇਖ ਕੇ ਨਿਊਕਮਰ ਜਤਿਨ ਖੰਨਾ ਯਾਨੀ ਰਾਜੇਸ਼ ਖੰਨਾ ਕੁਝ ਸੋਚਾਂ ਵਿੱਚ ਪੈ ਗਏ ।

https://www.instagram.com/p/B5uYGEkh94Y/

ਰਾਜੇਸ਼ ਖੰਨਾ ਨੂੰ ਲੱਗਿਆ ਕਿ ਜਤਿਨ ਖੰਨਾ ਨਾਂਅ ਦਾ ਐਕਟਰ ਹਿੱਟ ਹੋ ਗਿਆ ਹੈ ਤੇ ਜੇ ਮੈਂ ਇਸੇ ਨਾਂਅ ਨਾਲ ਕੰਮ ਕੀਤਾ ਤਾਂ ਦੋਹਾਂ ਦੇ ਨਾਂਅ ਨੂੰ ਲੈ ਕੇ ਲੋਕਾਂ ਵਿੱਚ ਉਲਝਣ ਹੋ ਜਾਵੇਗੀ । ਇਸੇ ਲਈ ਰਾਜੇਸ਼ ਖੰਨਾ ਨੇ ਆਪਣਾ ਨਾਂਅ ਜਤਿਨ ਖੰਨਾ ਤੋਂ ਬਦਲ ਕੇ ਰਾਜੇਸ਼ ਖੰਨਾ ਰੱਖ ਲਿਆ । ਇੱਕ ਖ਼ਾਸ ਗੱਲ ਇਹ ਹੈ ਕਿ ਜਿਸ ਜਤਿਨ ਖੰਨਾ ਤੋਂ ਡਰ ਕੇ ਰਾਜੇਸ਼ ਖੰਨਾ ਨੇ ਆਪਣਾ ਨਾਂਅ ਬਦਲਿਆ ਸੀ ਉਹ ਇੰਡਸਟਰੀ ਵਿੱਚ ਕੁਝ ਖ਼ਾਸ ਨਾਂਅ ਨਹੀਂ ਬਣਾ ਸਕੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network