Advertisment

ਕੀ ਇਸ ਵਜ੍ਹਾ ਕਰਕੇ ਬਾਲੀਵੁੱਡ ਸਿਤਾਰੇ ਹੋ ਰਹੇ ਹਨ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦਾ ਸ਼ਿਕਾਰ …!

author-image
By Rupinder Kaler
New Update
ਕੀ ਇਸ ਵਜ੍ਹਾ ਕਰਕੇ ਬਾਲੀਵੁੱਡ ਸਿਤਾਰੇ ਹੋ ਰਹੇ ਹਨ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦਾ ਸ਼ਿਕਾਰ …!
Advertisment
ਪਹਿਲਾਂ ਇਰਫਾਨ ਖ਼ਾਨ ਤੇ ਹੁਣ ਰਿਸ਼ੀ ਕਪੂਰ ਕੈਂਸਰ ਦੀ ਬਿਮਾਰੀ ਕਰਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ । ਇਹਨਾਂ ਦੋਹਾਂ ਦਿੱਗਜ ਅਦਾਕਾਰਾਂ ਦੀ ਮੌਤ ਦੀ ਵਜ੍ਹਾ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਹੀ ਬਣੀ ਹੈ । ਜੇਕਰ ਪਿਛਲੇ ਕੁਝ ਸ਼ਾਲਾਂ ਤੇ ਨਜ਼ਰ ਮਾਰੀ ਜਾਵੇ ਤਾਂ ਬਾਲੀਵੁੱਡ ਵਿੱਚ ਕੈਂਸਰ ਦਾ ਕਾਲਾ ਪਰਛਾਵਾਂ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ । ਬਾਲੀਵੁੱਡ ਐਕਟਰੈੱਸ ਸੋਨਾਲੀ ਬੇਂਦਰੇ ਹਾਲ ਹੀ ਵਿੱਚ ਇਸ ਬਿਮਾਰੀ ਤੋਂ ਉਭਰੀ ਹੈ । https://www.instagram.com/p/B_l9A4vHWNJ/ ਇਸ ਤੋਂ ਇਲਾਵਾ ਤਾਹਿਰਾ ਕਸ਼ਯਪ ਨੇ ਵੀ ਸਰਜਰੀ ਕਰਵਾ ਕੇ ਕੈਂਸਰ ਨੂੰ ਮਾਤ ਦਿੱਤੀ ਹੈ ।ਇਸੇ ਤਰ੍ਹਾਂ ਮਨੀਸ਼ਾ ਕੋਇਰਾਲਾ ਨੇ ਵੀ ਕੈਂਸਰ ਦੀ ਬਿਮਾਰੀ ‘ਤੇ ਜਿੱਤ ਹਾਸਲ ਕਰ ਲਈ ਹੈ । ਪਰ ਬਹੁਤ ਸਾਰੇ ਸਿਤਾਰੇ ਅਜਿਹੇ ਵੀ ਸਨ ਜਿਹੜੇ ਕੈਂਸਰ ਦੀ ਇਹ ਜੰਗ ਜਿੱਤ ਨਹੀਂ ਸਕੇ ।
Advertisment
https://www.instagram.com/p/Bv1BvOrBPV4/ ਇਹਨਾਂ ਸਿਤਾਰਿਆਂ ਵਿੱਚ ਰਾਜੇਸ਼ ਖੰਨਾ ਤੇ ਵਿਨੋਦ ਖੰਨਾ ਸਭ ਤੋਂ ਪਹਿਲਾਂ ਆਉਂਦੇ ਹਨ । ਪਰ ਜੇਕਰ ਦੇਖਿਆ ਜਾਵੇ ਤਾਂ ਫਿਲਮੀ ਸਿਤਾਰੇ ਆਪਣੀ ਸਿਹਤ ਦਾ ਸਭ ਤੋਂ ਹ ਜ਼ਿਆਦਾ ਖਿਆਲ ਰੱਖਦੇ ਹਨ ਪਰ ਇਸ ਦੇ ਬਾਵਜੂਦ ਇਹਨਾਂ ਸਿਤਾਰਿਆਂ ਨੂੰ ਕੈਂਸਰ ਵਰਗੀ ਵੱਡੀ ਬਿਮਾਰੀ ਘੇਰਾ ਪਾ ਰਹੀ ਹੈ । ਇਸ ਬਿਮਾਰੀ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹ ਫਿਲਮੀ ਸਿਤਾਰੇ ਰੈੱਡ ਮੀਟ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਹਨ । https://www.instagram.com/p/B2Vq1oSHnw6/ ਰੈੱਡ ਮੀਟ ਹੀ ਕੈਂਸਰ ਦੀ ਸਭ ਤੋਂ ਵੱਡੀ ਵਜ੍ਹਾ ਬਣ ਰਿਹਾ ਹੈ । ਇਹ ਸਿਤਾਰੇ ਰੈੱਡ ਮੀਟ ਦੀ ਇਸ ਲਈ ਵਰਤੋਂ ਕਰਦੇ ਹਨ ਕਿਉਂਕਿ ਇਸ ਨਾਲ ਚਿਹਰਾ ਜ਼ਿਆਦਾ ਗਲੋ ਕਰਦਾ ਹੈ । ਇਸ ਪੇਸ਼ੇ ਵਿੱਚ ਚਿਹਰਾ ਹੀ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ । ਇਸ ਲਈ ਰੈੱਡ ਮੀਟ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ। ਰੈੱਡ ਮੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਬੀਫ ਤੋਂ ਮਿਲਦਾ ਹੈ ਜਾਂ ਫਿਰ ਸੂਰ, ਬੱਕਰੇ ਤੋਂ ਵੀ ਮਿਲਦਾ ਹੈ । ਇੱਕ ਖੋਜ ਮੁਤਾਬਿਕ ਜਿਹੜੇ ਲੋਕ ਰੈੱਡ ਮੀਟ ਦੀ ਵਰਤੋਂ ਸਭ ਤੋਂ ਵੱਧ ਕਰਦੇ ਹਨ ਉਹਨਾਂ ਨੂੰ ਕੈਂਸਰ ਹੋਣ ਦੇ ਸਭ ਤੋਂ ਵੱਧ ਚਾਂਸ ਹੁੰਦੇ ਹਨ । ਰੈੱਡ ਮੀਟ ਖਾਣ ਵਾਲਿਆਂ ਨੂੰ ਸਟਮਕ ਕੈਂਸਰ ਹੋਣ ਦੇ ਚਾਂਸ ਹੁੰਦੇ ਹਨ । ਇਹ ਕੈਂਸਰ ਆਂਤੜਾ ਰਾਹੀਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ । ਖੋਜ ਮੁਤਾਬਿਕ ਰੈੱਡ ਮੀਟ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਹੜੇ ਕੈਂਸਰ ਨੂੰ ਵਧਾਵਾ ਦਿੰਦੇ ਹਨ । ਰੈੱਡ ਮੀਟ ਦੀ ਰੋਜ਼ਾਨਾ ਵਰਤੋਂ ਨਾਲ ਕੈਂਸਰ ਹੋ ਸਕਦਾ ਹੈ । ਡਾਕਟਰਾਂ ਮੁਤਾਬਿਕ ਜੇਕਰ ਰੈੱਡ ਮੀਟ ਦੀ ਕਦੇ ਕਦੇ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment