ਮੋਬਾਈਲ ਫ਼ੋਨ ਦੇ ਖੱਬੇ ਪਾਸੇ ਹੀ ਕਿਉਂ ਲਗਾਇਆ ਜਾਂਦਾ ਹੈ ਕੈਮਰਾ?

written by Lajwinder kaur | September 14, 2022

Know About Why is the camera on the left side of the mobile phone? : ਅੱਜ ਦੇ ਸਮੇਂ ਮੋਬਾਈਲ ਫੋਨ ਜੋ ਕਿ ਹਰ ਇੱਕ ਦੇ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ। ਜਿਸ ਕਰਕੇ ਲੋਕ ਆਪਣੇ ਦਿਨ ਦੇ ਬਹੁਤ ਸਾਰੇ ਘੰਟੇ ਮੋਬਾਈਨ ਫੋਨ ਉੱਤੇ ਬਿਤਾਉਂਦੇ ਨੇ। ਇਨਸਾਨ ਸਵੇਰ ਤੋਂ ਲੈ ਕੇ ਰਾਤ ਤੱਕ ਮੋਬਾਈਨ ਉੱਤੇ ਕਿਸੇ ਨਾ ਕਿਸੇ ਕੰਮ ਕਰਕੇ ਜੁੜਿਆ ਰਹਿੰਦਾ ਹੈ। ਪਹਿਲਾਂ ਜਿੱਥੇ ਮੋਬਾਈਲ ਫ਼ੋਨਾਂ ਦੀ ਵਰਤੋਂ ਸਿਰਫ਼ ਇੱਕ ਦੂਜੇ ਨਾਲ ਗੱਲ ਕਰਨ ਲਈ ਹੁੰਦੀ ਸੀ।

ਪਰ ਤਰੱਕੀ ਦੇ ਨਾਲ ਮੋਬਾਈਲ ਫ਼ੋਨ ਇੰਨਾ ਅੱਪਡੇਟ ਹੋ ਗਿਆ ਹੈ, ਜਿਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਛੋਟੇ ਜਿਹੇ ਗੈਜ਼ਟ ‘ਚ ਸਾਰੀ ਦੁਨੀਆ ਸਮਾਈ ਹੋਈ ਹੈ। ਹੁਣ ਇਹ ਉਪਕਰਨ ਸਿਰਫ ਗੱਲ ਸੁਣ ਤੱਕ ਸੀਮਤ ਨਹੀਂ ਰਿਹਾ ਸਗੋਂ ਹੁਣ ਇਹ ਦੁਨੀਆ ਭਰ ਦੀਆਂ ਖਬਰਾਂ ਤੋਂ ਲੈ ਕੇ ਮਨੋਰੰਜਨ, ਇੱਥੇ ਤੱਕ ਕੇ ਰੋਜ਼ਗਾਰ ਦਾ ਸਾਧਨ ਵੀ ਬਣ ਗਿਆ ਹੈ। ਜੇ ਗੱਲ ਕਰੀਏ ਮੋਬਾਈਲ ਫੋਨ ਦੇ ਕੈਮਰੇ ਦੀ ਤਾਂ ਕਦੇ ਤੁਸੀਂ ਇਹ ਸੋਚਿਆ ਹੈ ਕਿ ਮੋਬਾਈਲ ਫੋਨ ਦਾ ਕੈਮਰਾ ਖੱਬੇ ਪਾਸੇ ਕਿਉਂ ਹੁੰਦਾ ਹੈ।

inside image of mobile phone left camera image source twitter

ਹੋਰ ਪੜ੍ਹੋ : ਸੋਹਾ ਅਲੀ ਖ਼ਾਨ ਦੀ ਬੇਟੀ ਇਕੱਲੀ ਖਰੀਦਦਾਰੀ ਕਰਦੀ ਆਈ ਨਜ਼ਰ, ਇਨਾਇਆ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of nokia phone image source twitter

ਸਭ ਤੋਂ ਪਹਿਲਾਂ, ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤੀ ਸਮੇਂ ਵਿੱਚ, ਮੋਬਾਈਲ ਦੇ ਬੈਕ ਉੱਤੇ ਕੈਮਰਾ ਹੁੰਦਾ ਸੀ ਜੋ ਕਿ ਫੋਨ ਦੇ ਵਿਚਕਾਰ ਹੁੰਦਾ ਸੀ। ਜਿਵੇਂ ਕਿ ਪਹਿਲੇ ਨੋਕੀਆ ਮੋਬਾਈਲ ਫੋਨਾਂ ਵਿੱਚ, ਕੈਮਰੇ ਮੱਧ ਵਿੱਚ ਲਗਾਏ ਗਏ ਸਨ। ਮੋਬਾਈਲ ਦੇ ਖੱਬੇ ਪਾਸੇ ਕੈਮਰਾ ਸਭ ਤੋਂ ਪਹਿਲਾਂ ਆਈਫੋਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਸਾਰੀਆਂ ਮੋਬਾਈਲ ਕੰਪਨੀਆਂ ਨੇ ਫੋਨ ਦੇ ਖੱਬੇ ਪਾਸੇ ਕੈਮਰਾ ਦੇਣਾ ਸ਼ੁਰੂ ਕਰ ਦਿੱਤਾ।

mobile phone used by right hand image source twitter

ਰਿਪੋਰਟ ਮੁਤਾਬਿਕ ਮੋਬਾਈਲ ਫੋਨ ਦੇ ਖੱਬੇ ਪਾਸੇ ਕੈਮਰਾ ਲਗਾਏ ਜਾਣ ਦਾ ਮਹੱਤਵਪੂਰਨ ਕਾਰਨ ਇਹ ਹੈ ਕਿ ਦੁਨੀਆ ਭਰ ਦੇ ਜ਼ਿਆਦਾਤਰ ਲੋਕ ਮੋਬਾਈਲ ਨੂੰ ਸੱਜੇ ਹੱਥ ਨਾਲ ਚਲਾਉਂਦੇ ਹਨ। ਅਜਿਹੇ 'ਚ ਖੱਬੇ ਪਾਸੇ ਲੱਗੇ ਕੈਮਰੇ ਨਾਲ ਫੋਟੋ ਜਾਂ ਵੀਡੀਓ ਸ਼ੂਟ ਕਰਨਾ ਆਸਾਨ ਹੈ। ਜਿਸ ਕਰਕੇ ਅਸੀਂ ਅਸਾਨੀ ਨਾਲ ਕੈਮਰੇ ਨੂੰ ਘੁੰਮਾ ਕੇ ਲੈਂਡਸਕੇਪ ਮੋਡ ਵਿੱਚ ਫੋਟੋ ਜਾਂ ਵੀਡੀਓ ਸ਼ੂਟ ਕਰ ਪਾਉਂਦੇ ਹਾਂ।

ਇਸ ਲਈ ਉਸ ਸਮੇਂ ਵੀ ਸਾਡੇ ਮੋਬਾਈਲ ਦਾ ਕੈਮਰਾ ਖੱਬੇ ਪਾਸੇ ਲੱਗੇ ਹੋਣ ਕਾਰਨ ਉੱਪਰ ਵੱਲ ਆ ਜਾਂਦਾ ਹੈ, ਜਿਸ ਨਾਲ ਅਸੀਂ ਲੈਂਡਸਕੇਪ ਮੋਡ ਵਿੱਚ ਆਸਾਨੀ ਨਾਲ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਕਰ ਸਕਦੇ ਹਾਂ। ਇਹੀ ਕਾਰਨ ਹੈ ਕਿ ਅੱਜ ਸਾਰੀਆਂ ਮੋਬਾਈਲ ਕੰਪਨੀਆਂ ਆਪਣੇ ਫ਼ੋਨ ਦੇ ਕੈਮਰੇ ਨੂੰ ਖੱਬੇ ਪਾਸੇ ਲਗਾਉਂਦੀਆਂ ਹਨ।

 

You may also like