Advertisment

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀਆਂ ਅੱਖਾਂ ਵਿਚ ਆਏ ਹੰਜੂ, ਵੀਡੀਓ ਹੋਈ ਵਾਇਰਲ

author-image
By Gourav Kochhar
New Update
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀਆਂ ਅੱਖਾਂ ਵਿਚ ਆਏ ਹੰਜੂ, ਵੀਡੀਓ ਹੋਈ ਵਾਇਰਲ
Advertisment
ਆਪਣੇ ਖੁਸ਼-ਦਿਲ-ਸੁਭਾਅ ਅਤੇ ਮਜ਼ੇਦਾਰ ਰਵੱਈਏ ਲਈ ਜਾਣੀ ਜਾਣ ਵਾਲੀ ਹੱਸਦੀ ਖੇਡਦੀ ਪੰਜਾਬੀ ਗਾਇਕਾ ਤੇ ਅਭਿਨੇਤਰੀ-ਸੁਨੰਦਾ ਸ਼ਰਮਾ ਨੂੰ ਹਾਲ ਹੀ ਚ ਜਮਸ਼ੇਦਪੁਰ ਵਿਚ ਆਯੋਜਿਤ ਵੈਸ਼ਖੀ ਦੇ ਇਕ ਸ਼ੋ ਚ ਦਰਸ਼ਕਾਂ ਤੋਂ ਬਹੁਤ ਵੱਡਾ ਹੁੰਗਾਰਾ ਮਿਲਿਆ | ਸੁਨੰਦਾ ਨੇ ਇਸ ਮੌਕੇ 'ਤੇ ਕਈ ਲੋਕ ਗੀਤ ਗਾਏ ਸਨ | ਸਰੋਤਿਆਂ ਨੇ ਸੁਨੰਦਾ ਦੇ ਵਧੀਆ ਪ੍ਰਦਰਸ਼ਨ ਦਾ ਖੂਬ ਆਨੰਦ ਲਿਆ ਤੇ ਖੁਸ਼ ਹੁੰਦੇ ਹੋਏ ਸੁਨੰਦਾ ਨੂੰ ਕਲਾਵੇ ਵਿਚ ਲੈ ਲਿਆ | ਸੁਨੰਦਾ Sunanda Sharma ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਜ਼ਿਕਰ ਕੀਤਾ ਤੇ ਦੱਸਿਆ ਕਿ ਉਹ ਬੇਹੱਦ ਖੁਸ਼ ਸਨ ਕਿਉਂਕਿ ਉਨ੍ਹਾਂਨੂੰ ਇੰਨਾ ਪਿਆਰ ਕਦੇ ਨੀਂ ਮਿਲਿਆ | ਉਸਨੇ ਆਪਣੀ ਵੀਡੀਓ ਦਾ ਕੈਪਸ਼ਨ ਕੁਝ ਇਸ ਤਰ੍ਹਾਂ ਲਿਖਿਆ : Sunanda Sharma Jo aj mehsoos kita na main,, Shabda ch byaan karke nai das sakdi.. Jado mainu tusi awaaz lagaunde c na mera naam laike,, ‘OYE NAND VE’ tan meriya akhan bhar giya c, Kadi nai c socheya k ki banna life ch, jo Respect, Pyaar tusi mainu ditta ai, hamesha karazdaar rahungi.. HATH JODKE THANKS KARDI AN SAREYA DA,,, IK FEMALE ARTIST NU ETHE TAK KHADA KARAN LAYI..MAINU MAAN AI PUNJABIYA TE..Shukriya Jamshedpur waleyo..WAHEGURU ਅਗਲੇ ਦਿਨ, ਸੁਨੰਦਾ Sunanda Sharma ਨੇ ਆਪਣੇ ਇੰਸਟਾਗ੍ਰਾਮ ਅਤੇ ਸਨੈਪ-ਚੈਟ ਅਕਾਊਂਟ 'ਤੇ ਇੱਕ ਵਿਡਿਓ ਪੋਸਟ ਕੀਤੀ ਜਿਸ ਵਿਚ ਉਹ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਉਹ ਜਿਥੇ ਵੀ ਜਾਂਦੀ ਹੈ, ਉਨ੍ਹਾਂ ਨੂੰ ਆਪਣੇ ਪ੍ਰਸ਼ੰਸਕਾਂ ਤੋਂ ਬਹੁਤ ਪਿਆਰ ਮਿਲਦਾ ਹੈ | ਹਾਲਾਂਕਿ ਸੁਨੰਦਾ Sunanda Sharma ਦੇ ਹੰਝੂ ਖ਼ੁਸ਼ੀ ਦੇ ਸਨ ਪਰ ਸੁਨੰਦਾ ਦੇ ਪ੍ਰਸ਼ੰਸਕਾਂ ਨੂੰ ਰੋਂਦੀ ਹੋਇ ਤੇ ਉਦਾਸ ਸੁਨੰਦਾ ਪਸੰਦ ਨਹੀਂ ਆਈ | ਇਸ ਕਰਕੇ ਸੁਨੰਦਾ ਨੇ ਬਾਅਦ ਵਿੱਚ ਉਹ ਵੀਡੀਓ ਨੂੰ ਡਿਲੀਟ ਕਰ ਦਿੱਤਾ | ਸੁਨੰਦਾ ਦੀ ਪੋਸਟ ਕੀਤੀ ਵੀਡੀਓ ਤੁਸੀਂ ਇੱਥੇ ਦੇਖ ਸਕਦੇ ਹੋ: ਅਜਿਹੇ ਸ਼ੁੱਧ-ਦਿਲ ਵਾਲੇ ਕਲਾਕਾਰ ਬਹੁਤ ਘੱਟ ਹੁੰਦੇ ਹਨ ਜੋ ਆਪਣੇ ਦਰਸ਼ਕਾਂ ਬਾਰੇ ਸੱਚਮੁੱਚ ਪਰਵਾਹ ਕਰਦੇ ਹਨ| Sunanda Sharma
Advertisment

Stay updated with the latest news headlines.

Follow us:
Advertisment
Advertisment
Latest Stories
Advertisment