Advertisment

ਰਿਤਿਕ ਰੌਸ਼ਨ ਦੀ ਪ੍ਰਸ਼ੰਸਕ ਹੋਣ ਦਾ ਇੱਕ ਮਹਿਲਾ ਨੂੰ ਭੁਗਤਣਾ ਪਿਆ ਵੱਡਾ ਖਾਮਿਆਜ਼ਾ,ਦੁਨੀਆ ਤੋਂ ਹੀ ਹੋ ਗਈ ਰੁਖ਼ਸਤ,4 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

author-image
By Shaminder
New Update
ਰਿਤਿਕ ਰੌਸ਼ਨ ਦੀ ਪ੍ਰਸ਼ੰਸਕ ਹੋਣ ਦਾ ਇੱਕ ਮਹਿਲਾ ਨੂੰ ਭੁਗਤਣਾ ਪਿਆ ਵੱਡਾ ਖਾਮਿਆਜ਼ਾ,ਦੁਨੀਆ ਤੋਂ ਹੀ ਹੋ ਗਈ ਰੁਖ਼ਸਤ,4 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
Advertisment
ਅਦਾਕਾਰ ਰਿਤਿਕ ਰੌਸ਼ਨ ਦੀ ਖ਼ੂਬਸੂਰਤੀ 'ਤੇ ਕੁੜੀਆਂ ਮਰ ਮਿਟਦੀਆਂ ਹਨ । ਉਨ੍ਹਾਂ ਦੀ ਫ਼ਿਲਮ 'ਕਹੋ ਨਾ ਪਿਆਰ' ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਨੂੰ 30 ਹਜ਼ਾਰ ਦੇ ਕਰੀਬ ਕੁੜੀਆਂ ਦੇ ਵਿਆਹ ਲਈ ਪ੍ਰਪੋਜਲ ਆਏ ਸਨ ।ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ । ਪਰ ਉਨ੍ਹਾਂ ਦੀ ਇੱਕ ਪ੍ਰਸ਼ੰਸਕ ਹੋਣ ਦਾ ਵੱਡਾ ਖਾਮਿਆਜ਼ਾ ਇੱਕ ਔਰਤ ਨੂੰ  ਭੁਗਤਣਾ ਪਿਆ ਹੈ । ਹੋਰ ਵੇਖੋ:19 ਸਾਲ ਪਹਿਲਾਂ ਆਈ ਇਸ ਫ਼ਿਲਮ ਤੋਂ ਬਾਅਦ ਰਿਤਿਕ ਰੌਸ਼ਨ ਨੂੰ ਮਿਲੇ ਸਨ 30 ਹਜ਼ਾਰ ਦੇ ਕਰੀਬ ਵਿਆਹ ਦੇ ਪ੍ਰਪੋਜ਼ਲ
Advertisment
hrithk fans hrithk fans ਦਰਅਸਲ ਅਮਰੀਕਾ 'ਚ ਰਹਿਣ ਵਾਲੀ ਇਸ ਮਹਿਲਾ ਦੀ ਉਸ ਦੇ ਪਤੀ ਨੇ ਹੱਤਿਆ ਕਰ ਦਿੱਤੀ ਹੈ । ਜਿਸ ਤੋਂ ਬਾਅਦ ਉਸ ਦੇ ਪਤੀ ਨੇ ਖੁਦ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ ।ਮਹਿਲਾ ਦਾ ਕਸੂਰ ਸਿਰਫ਼ ਏਨਾਂ ਸੀ ਕਿ ਉਹ ਰਿਤਿਕ ਰੌਸ਼ਨ ਦੀ ਵੱਡੀ ਪ੍ਰਸ਼ੰਸਕ ਸੀ । publive-image https://www.instagram.com/p/B4o9BTtHj5l/ ਪਰ ਉਸ ਦੇ ਪਤੀ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ ।ਜਿਸ ਕਾਰਨ ਉਸ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।ਪੁੱਛਗਿੱਛ ਦੌਰਾਨ ਪਤਨੀ ਡੋਨੇ ਦੇ ਇਕ ਦੋਸਤ ੫੨ ਸਾਲ ਦੀ ਮਾਲਾ ਰਾਮਧਾਨੀ ਨੇ ਦੱਸਿਆ ਹੈ ਕਿ ਡੋਨੇ ਅਦਾਕਾਰ ਰਿਤਿਕ ਰੌਸ਼ਨ 'ਤੇ ਜਾਨ ਛਿੜਕਦੀ ਸੀ। ਉਸ ਨੂੰ ਅਦਾਕਾਰ 'ਤੇ ਕਰਸ਼ ਸੀ। https://www.instagram.com/p/B34XfGGHzsX/ ਇਸ ਨਾਲ ਦਿਨੇਸ਼ਵਰ ਬਹੁਤ ਸੜਦਾ ਸੀ। ਜਿਸ ਕਿਸੇ ਫਿਲਮ 'ਚ ਰਿਤਿਕ ਨੇ ਕੰਮ ਕੀਤਾ ਹੈ ਤਾਂ ਡੋਨੇ ਉਸ ਨੂੰ ਦੇਖਣਾ ਚਾਹੁੰਦੀ ਸੀ ਪਰ ਜਦੋਂ ਵੀ ਰਿਤੀਕ ਦੀ ਫਿਲਮ ਦੇਖਦੀ ਸੀ, ਦਿਨੇਸ਼ਵਰ ਟੀਵੀ ਬੰਦ ਕਰਨ ਲਈ ਕਹਿਣ ਲੱਗਦਾ ਸੀ।'ਦ ਨਿਊਯਾਰਕ ਪੋਸਟ' ਦੀ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ। ਦੋਵਾਂ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਜੁਲਾਈ, 2019 'ਚ ਹੋਇਆ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment