
ਕੈਟਰੀਨਾ ਕੈਫ, ਵਿੱਕੀ ਕੌਸ਼ਲ ਅਤੇ ਆਲੀਆ ਭੱਟ ਦੇ ਵਿਆਹ ਤੋਂ ਬਾਅਦ ਹੁਣ ਰਣਬੀਰ ਕਪੂਰ ਇੱਕ ਹੋਰ ਬਾਲੀਵੁੱਡ ਜੋੜੀ ਲਈ ਤਿਆਰ ਹਨ। ਜੀ ਹਾਂ, ਪ੍ਰਸ਼ੰਸਕਾਂ ਦੀ ਚਹੇਤੀ ਅਤੇ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀ ਜੋੜੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝ ਸਕਦੀ ਹੈ।

ਦੱਸ ਦਈਏ ਮਲਾਇਕਾ ਅਤੇ ਅਰਜੁਨ ਕਪੂਰ ਇੱਕ-ਦੂਜੇ ਨੂੰ ਬੀਤੇ ਚਾਰ ਸਾਲਾਂ ਤੋਂ ਡੇਟ ਕਰ ਰਹੇ ਹਨ। ਹੁਣ ਇਹ ਜੋੜਾ ਆਪਣੇ ਰਿਸ਼ਤੇ ਨੂੰ ਨਾਂਅ ਦੇਣ ਲਈ ਤਿਆਰ ਹੈ। ਖਬਰਾਂ ਮੁਤਾਬਕ ਅਰਜੁਨ ਕਪੂਰ ਅਤੇ ਮਲਾਇਕਾ ਅਰਜੂਨ 2022 ਦੇ ਅੰਤ ਤੱਕ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

ਖਬਰਾਂ ਦੀ ਮੰਨੀਏ ਤਾਂ ਮਲਾਇਕਾ ਅਤੇ ਅਰਜੁਨ ਇਸ ਸਾਲ ਦੇ ਅੰਤ ਵਿੱਚ ਨਵੰਬਰ ਜਾਂ ਦਸੰਬਰ ਮਹੀਨੇ ਤੱਕ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਕਿਉਂਕਿ ਉਹ ਬੇਹੱਦ ਨਿੱਜੀ ਤਰੀਕੇ ਅਤੇ ਸਾਦੇ ਢੰਗ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਇਸ ਵਿਆਹ 'ਚ ਸਿਰਫ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਮੌਜੂਦ ਹੋਣਗੇ।
ਰਣਬੀਰ-ਆਲੀਆ ਅਤੇ ਕੈਟਰੀਨਾ-ਵਿੱਕੀ ਕੌਸ਼ਲ ਦੀ ਤਰ੍ਹਾਂ ਉਨ੍ਹਾਂ ਦਾ ਵਿਆਹ ਵੀ ਮੁੰਬਈ 'ਚ ਨਿੱਜੀ ਤਰੀਕੇ ਨਾਲ ਹੋਵੇਗਾ। ਅਭਿਨੇਤਾ ਅਰਬਾਜ਼ ਖਾਨ ਨਾਲ ਤਲਾਕ ਤੋਂ ਬਾਅਦ ਮਲਾਇਕਾ ਅਰੋੜਾ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝੇਗੀ।
ਅਰਜੁਨ ਅਤੇ ਮਲਾਇਕਾ ਸ਼ਾਨਦਾਰ ਤਰੀਕੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਹਨ। ਦੋਵੇਂ ਸਾਦਗੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਲਈ ਉਹ ਆਪਣੇ ਵਿਆਹ ਨੂੰ ਰਜਿਸਟਰ ਕਰਨ ਤੋਂ ਬਾਅਦ ਇੱਕ ਨਿੱਜੀ ਪਾਰਟੀ ਦਾ ਆਯੋਜਨ ਕਰਨਗੇ। ਪਾਰਟੀ ਦੀ ਮੇਜ਼ਬਾਨੀ ਫਿਲਮ ਇੰਡਸਟਰੀ ਦੇ ਮੈਂਬਰ ਅਤੇ ਜੋੜੇ ਦੇ ਬਹੁਤ ਕਰੀਬੀ ਕਰਨਗੇ।

ਹੋਰ ਪੜ੍ਹੋ: ਚੇਤਨਾ ਰਾਜ ਦੀ ਮੌਤ ਦੇ ਮਾਮਲੇ 'ਚ ਹਸਪਤਾਲ ਦੇ ਖਿਲਾਫ ਦਰਜ ਹੋਈ ਐਫਆਈਆਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਇਸ ਦੌਰਾਨ ਪਰਿਵਾਰ ਦੇ ਮੈਂਬਰਾਂ 'ਚ ਪੂਰਾ ਕਪੂਰ ਪਰਿਵਾਰ ਅਤੇ ਮਲਾਇਕਾ ਦੇ ਮਾਤਾ-ਪਿਤਾ ਸ਼ਾਮਲ ਹੋਣਗੇ। ਕਰੀਨਾ ਕਪੂਰ ਖਾਨ ਵੀ ਇਸ ਜੋੜੀ ਦੇ ਕਾਫੀ ਕਰੀਬ ਹੈ, ਇਸ ਲਈ ਉਨ੍ਹਾਂ ਦਾ ਨਾਂਅ ਵੀ ਮਹਿਮਾਨਾਂ ਦੀ ਸੂਚੀ 'ਚ ਸ਼ਾਮਲ ਕੀਤਾ ਜਾ ਸਕਦਾ ਹੈ।