ਹਾਲੀਵੁੱਡ ਦੇ ਇਸ ਅਦਾਕਾਰ ਦੇ ਬੇਟੇ ਨੇ ਆਪਣੇ ਜਨਮ ਦਿਨ 'ਤੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਹੈ ਤਾਰੀਫ 

written by Rupinder Kaler | July 15, 2019

ਹਾਲੀਵੁੱਡ ਅਦਾਕਾਰ ਵਿਲ ਸਮਿੱਥ ਦੇ ਬੇਟੇ ਨੇ ਜੇਡਨ ਸਮਿੱਥ ਨੇ ਆਪਣਾ 21ਵਾਂ ਜਨਮ ਦਿਨ ਬਹੁਤ ਹੀ ਵੱਖਰੇ ਤਰੀਕੇ ਨਾਲ ਮਨਾਇਆ ਹੈ ।ਉਸ ਨੇ ਆਪਣੇ ਜਨਮ ਦਿਨ ਤੇ ਇੱਕ ਫੂਡ ਟਰੱਕ ਦੀ ਸ਼ੁਰੂਆਤ ਕੀਤੀ ਹੈ । ਜਿਹੜਾ ਥਾਂ ਥਾਂ ਤੇ ਜਾ ਕੇ ਗਰੀਬਾਂ ਨੂੰ ਮੁਫ਼ਤ ਖਾਣਾ ਉਪਲੱਬਧ ਕਰਵਾਉਂਦਾ ਹੈ । ਜੇਡਨ ਨੇ ਆਪਣੇ ਫੂਡ ਟਰੱਕ ਦਾ ਨਾਂਅ ਵੀ ਬਹੁਤ ਹੀ ਵੱਖਰਾ ਰੱਖਿਆ ਹੈ । https://www.instagram.com/p/BzhWBbvAW5X/ ਉਸ ਨੇ ਆਪਣੇ ਟਰੱਕ ਦਾ ਨਾਂਅ ਆਈ ਲਵ ਯੂ ਰੱਖਿਆ ਹੈ । ਜੇਡਨ ਦੀ ਇਸ ਸੋਚ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ । ਅਮਰੀਕੀ ਰੈਪਰ ਸਮਿੱਥ ਨੇ ਇਸ ਫੂਡ ਟਰੱਕ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । https://www.instagram.com/p/BzopDsuAFS4/?utm_source=ig_embed&utm_campaign=embed_video_watch_again ਉਹਨਾਂ ਨੇ ਕਿਹਾ ਹੈ ਕਿ ਆਈ ਲਵ ਯੂ ਫੂਡ ਟਰੱਕ ਲੋਕਾਂ ਨੂੰ ਉਹ ਚੀਜ ਦਿੰਦਾ ਹੈ ਜਿਹੜੀ ਉਹ ਡਿਜ਼ਰਵ ਕਰਦੇ ਹਨ, ਜੀ ਹਾਂ ਉਹ ਹੈ ਪੌਸ਼ਟਿਕ ਖਾਣਾ । ਅੱਜ ਅਸੀਂ ਆਪਣੇ ਪਹਿਲੇ ਫੂਡ ਟਰੱਕ ਦੀ ਸ਼ੁਰੂਆਤ ਕਰ ਰਹੇ ਹਾਂ। https://www.instagram.com/p/Bzyr-DqAJGV/ ਸਮਿੱਥ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਕਈ ਅਦਾਕਾਰਾਂ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ । ਰੈਪਰ ਜੇਡਨ ਸਮਿੱਥ ਨੇ ਆਪਣੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆ ਹਾਂ ਜਿਸ ਵਿੱਚ ਉਹ ਆਪਣੇ ਮਾਪਿਆਂ ਨਾਲ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ ।

0 Comments
0

You may also like