ਜਾਬਾਜ਼ ਪਾਇਲਟ ਅਭਿਨੰਦਨ ਪਰਤੇਗਾ ਭਾਰਤ ਵਾਪਿਸ, ਪਕਿਸਤਾਨ ਨੇ ਕੀਤਾ ਐਲਾਨ

Written by  Aaseen Khan   |  February 28th 2019 07:00 PM  |  Updated: March 01st 2019 09:53 AM

ਜਾਬਾਜ਼ ਪਾਇਲਟ ਅਭਿਨੰਦਨ ਪਰਤੇਗਾ ਭਾਰਤ ਵਾਪਿਸ, ਪਕਿਸਤਾਨ ਨੇ ਕੀਤਾ ਐਲਾਨ

ਜਾਬਾਜ਼ ਪਾਇਲਟ ਅਭਿਨੰਦਨ ਪਰਤੇਗਾ ਭਾਰਤ ਵਾਪਿਸ, ਪਕਿਸਤਾਨ ਨੇ ਕੀਤਾ ਐਲਾਨ : ਭਾਰਤ ਪਾਕਿਸਤਾਨ ਦੇ ਤਣਾਅ ਦੇ ਵਿਚਕਾਰ ਇੱਕ ਖੁਸ਼ਖਬਰੀ ਆ ਰਹੀ ਹੈ। ਭਾਰਤ ਦਾ ਜਾਬਾਜ਼ ਵਿੰਗ ਕਮਾਂਡਰ ਅਭਿਨੰਦਨ ਜੋ ਪਾਕਿਸਤਾਨ ਦੇ ਫਾਈਟਰ ਪਲੇਨਜ਼ ਨੂੰ ਖਦੇੜ ਦਾ ਖਦੇੜ ਦਾ ਪਾਕਿਸਤਾਨ ਦੀ ਸਰੱਹਦ 'ਚ ਜਾ ਕੇ ਉਸ ਦਾ ਪਲੇਨ ਕਰੈਸ਼ ਹੋ ਚੁੱਕਿਆ ਸੀ। ਇਸ ਹਾਦਸੇ 'ਚ ਇੱਕ ਪਾਇਲਟ ਵਿੰਗ ਕਮਾਂਡਰ ਸਹੀ ਸਲਾਮਤ ਹੈ ਅਤੇ ਪਾਕਿਸਤਾਨ ਆਰਮੀ ਦੀ ਹਿਰਾਸਤ 'ਚ ਹੈ। ਖੁਸ਼ਖਬਰੀ ਇਹ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉੱਥੋਂ ਦੀ ਸੰਸਦ 'ਚ ਐਲਾਨ ਕਰ ਦਿੱਤਾ ਹੈ ਕਿ ਕਮਾਂਡਰ ਅਭਿਨੰਦਨ ਨੂੰ ਕੱਲ ਸਵੇਰੇ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ।

ਪਾਕਿਸਤਾਨ ਵੱਲੋਂ ਇਹ ਕਦਮ ਸ਼ਾਂਤੀ ਦੇ ਸ਼ੰਦੇਸ਼ ਦੇ ਤੌਰ 'ਤੇ ਚੁੱਕਿਆ ਜਾ ਰਿਹਾ ਹੈ। ਇਹ ਕਹਿਣਾ ਹੈ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦਾ। ਇਸ ਫੈਸਲੇ ਦਾ ਪੂਰੇ ਭਾਰਤ ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਸ਼ੋਸ਼ਲ ਮੀਡੀਆ ਤੇ ਵੀ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਵਿੰਗ ਕਮਾਂਡਰ ਅਭਿਨੰਦਨ ਦਾ ਇੱਕ ਵੀਡੀਓ ਵੀ ਪਾਕਿਸਤਾਨ ਆਰਮੀ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ 'ਚ ਉਹ ਬੜੀ ਹੀ ਦਲੇਰੀ ਨਾਲ ਪਾਕਿਸਤਾਨ ਦੀ ਆਰਮੀ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ।

 wing commander abhinandan wing commander abhinandan

ਸ਼ੋਸ਼ਲ ਮੀਡੀਆ 'ਤੇ ਅਭਿਨੰਦਨ ਦੀ ਰਿਹਾਈ ਦੀ ਖਬਰ ਆਉਂਦਿਆਂ ਹੀ ਫ਼ਿਲਮੀ ਸਿਤਾਰਿਆਂ ਨੇ ਖੁਸ਼ੀ ਜ਼ਹਿਰ ਕੀਤੀ ਹੈ। ਅਭਿਨੰਦਨ ਦੀ ਰਿਹਾਈ ਲਈ ਸਾਰਿਆਂ ਵੱਲੋਂ ਦੁਆਵਾਂ ਵੀ ਕੀਤੀਆਂ ਜਾ ਰਹੀਆਂ ਸਨ। ਹੁਣ ਖਬਰ ਆ ਰਹੀ ਹੈ ਕਿ ਸ਼ੁੱਕਰਵਾਰ ਨੂੰ ਅਭਿਨੰਦਨ ਆਪਣੇ ਦੇਸ਼ ਭਾਰਤ ਵਾਪਿਸ ਪਰਤ ਆਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network