Advertisment

Mr Punjab 2019 : ਰਣਦੀਪ ਸਿੰਘ ਦੇ ਸਿਰ ਸਜਿਆ 'ਮਿਸਟਰ ਪੰਜਾਬ 2019' ਦਾ ਤਾਜ

author-image
By Aaseen Khan
New Update
Mr Punjab 2019 : ਰਣਦੀਪ ਸਿੰਘ ਦੇ ਸਿਰ ਸਜਿਆ 'ਮਿਸਟਰ ਪੰਜਾਬ 2019' ਦਾ ਤਾਜ
Advertisment
ਮਿਸਟਰ ਪੰਜਾਬ 2019 ਦੇ ਗਰੈਂਡ ਫਿਨਾਲੇ ਦੀ ਉਸ ਘੜੀ ਦਾ ਸਮਾਂ ਆ ਚੁੱਕਿਆ ਹੈ ਜਿਸ ਦਾ ਇੰਤਜ਼ਾਰ ਹਰ ਪੰਜਾਬੀ ਨੂੰ ਸੀ। ਇਸ ਸ਼ਾਨਦਾਰ ਸਫ਼ਰ ਦੌਰਾਨ ਹਰ ਕਿਸੇ ਨੇ ਆਪਣਾ ਬੈਸਟ ਦਿੱਤਾ ਪਰ ਮਿਸਟਰ ਪੰਜਾਬ ਦਾ ਤਾਜ ਉਸ ਦੀ ਹੀ ਝੋਲੀ ਗਿਆ ਹੈ ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਤੀਜੇ ਨੰਬਰ 'ਤੇ ਰਹਿਣ ਵਾਲੇ ਪ੍ਰਤੀਭਾਗੀ ਦਾ ਨਾਮ ਹੈ ਗੁਰਪ੍ਰੀਤ ਸਿੰਘ ਜਿਹੜੇ ਸੰਗਰੂਰ ਜਿਲ੍ਹੇ ਦੇ ਰਹਿਣ ਵਾਲੇ ਹਨ। ਦੂਜੇ ਸਥਾਨ 'ਤੇ ਰਹਿਣ ਵਾਲੇ ਕੰਟੈਸਟੇਂਟ ਦਾ ਨਾਮ ਹੈ ਗਗਨ ਵਰਮਾ ਜਿਹੜੇ ਮੁਹਾਲੀ ਦੇ ਰਹਿਣ ਵਾਲੇ ਹਨ। publive-image ਮਿਸਟਰ ਪੰਜਾਬ 2019 ਦਾ ਖਿਤਾਬ ਹਾਸਿਲ ਕੀਤਾ ਹੈ ਹੁਸ਼ਿਆਰਪੁਰ ਦੇ ਰਹਿਣ ਵਾਲੇ ਰਣਦੀਪ ਸਿੰਘ ਨੇ। ਦੱਸ ਦਈਏ ਰਣਦੀਪ ਸਿੰਘ ਨੂੰ ਪੀਟੀਸੀ ਪੰਜਾਬੀ ਵੱਲੋਂ 1 ਲੱਖ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਰਣਦੀਪ ਸਿੰਘ ਨੂੰ ਪੀਟੀਸੀ ਬਾਕਸ ਆਫਿਸ ਦੀ ਫ਼ਿਲਮ 'ਚ ਨਾਇਕ ਦੀ ਭੂਮਿਕਾ ਨਿਭਾਉਣ ਨੂੰ ਮਿਲੇਗੀ। ਦੂਜੇ ਨੰਬਰ 'ਤੇ ਰਹਿਣ ਵਾਲੇ ਪ੍ਰਤੀਭਾਗੀ ਨੂੰ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਮਿਲਿਆ ਹੈ। ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਕੰਟੈਸਟੇਂਟ ਨੂੰ 35 ਹਜ਼ਾਰ ਦੀ ਨਕਦ ਰਾਸ਼ੀ ਦਾ ਇਨਾਮ ਪੀਟੀਸੀ ਨੈੱਟਵਰਕ ਵੱਲੋਂ ਦਿੱਤਾ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment