ਗਗਨਜੀਤ ਬਲਰਾਨ ਬਣੇ "ਮੇਰਾ ਸਵਰਾਜ ਯੰਗ ਸਟਾਰ ਅਖਾੜਾ" ਦੇ ਵਿਜੇਤਾ

Written by  Rajan Sharma   |  October 20th 2018 02:00 AM  |  Updated: October 30th 2018 12:34 PM

ਗਗਨਜੀਤ ਬਲਰਾਨ ਬਣੇ "ਮੇਰਾ ਸਵਰਾਜ ਯੰਗ ਸਟਾਰ ਅਖਾੜਾ" ਦੇ ਵਿਜੇਤਾ

ਪੀਟੀਸੀ ਨੈੱਟਵਰਕ ਦੀ ਖਾਸ ਪੇਸ਼ਕਸ਼ “ਮੇਰਾ ਸਵਰਾਜ ਯੰਗ ਸਟਾਰ ਅਖਾੜਾ" ਦਾ ਗ੍ਰੈਂਡ ਫਿਨਾਲੇ ਖ਼ਤਮ ਹੋ ਚੁੱਕਾ ਹੈ| ਆਖਰੀ ਮੁਕਾਮ ਤੇ ਵਿਰਸੇ ਦੇ ਵਾਰਸਾਂ ਨੇ ਆਪਣੇ ਹੁਨਰ ਦਾ ਜਜ਼ਬਾ ਦਿਖਾਇਆ| “ਮੇਰਾ ਸਵਰਾਜ ਯੰਗ ਸਟਾਰ ਅਖਾੜਾ" ਦੇ ਵਿਜੇਤਾ ਦਾ ਨਾਮ ਘੋਸ਼ਿਤ ਕਰ ਦਿੱਤਾ ਗਿਆ ਹੈ| ਗਗਨਜੀਤ ਬਲਰਾਨ ਇਸਦੇ ਵਿਜੇਤਾ ਰਹੇ ਅਤੇ ਉਹਨਾਂ ਨੂੰ 4 ਲੱਖ ਦਾ ਇਨਾਮ ਦਿੱਤਾ ਗਿਆ| ਦੂਜੇ ਪਾਸੇ ਜਤਿੰਦਰ ਮੱਲੇਵਾਲ ਜੋ ਕਿ ਰਨਰ ਅਪ ਰਹੇ ਅਤੇ ਉਹਨਾਂ ਨੂੰ ਇਕ ਲੱਖ ਦੇ ਨਾਮ ਨਾਲ ਸਨਮਾਨਿਤ ਕੀਤਾ ਗਿਆ|

 

ਦੱਸ ਦੇਈਏ ਕਿ ਪੀਟੀਸੀ ਵਲੋਂ ਇਹ ਪ੍ਰਤਿਯੋਗਿਤਾ ਬੜੇ ਹੀ ਜੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ| ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚੋ ਇਸ ਪ੍ਰਤੀਯੋਗਿਤਾ ਲਈ ਟੈਲੇੰਟ ਨੂੰ ਚੁਣਕੇ ਲਿਆਂਦਾ ਗਿਆ ਹੈ|ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਓਡੀਸ਼ਨ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਇਸਦਾ ਸੈਮੀ ਫਾਇਨਲ|

https://www.youtube.com/watch?v=rbs1yNaTjJg

ਪੰਜਾਬੀ ਲੋਕ ਗੀਤਾਂ ਨੂੰ ਅਤੇ ਸੱਭਿਆਚਾਰ ਨੂੰ ਬਰਕਰਾਰ ਰੱਖਦਾ ਪੀ ਟੀ ਸੀ ਨੈੱਟਵਰਕ ਦਾ ਪ੍ਰੋਗਰਾਮ ‘ਮੇਰਾ ਸਵਰਾਜ ਯੰਗ ਸਟਾਰ’  mera swaraj young star akhada ਅਖਾੜਾ ਦੇ ਓਡੀਸ਼ਨ ਲੰਬੇ ਸਮੇਂ ਤੋਂ ਚੱਲ ਰਹੇ ਸਨ| 5 ਅਗਸਤ ਨੂੰ ਸ਼ੁਰੂ ਹੋਇਆ ਇਹ ਪ੍ਰੋਗਰਾਮ ਤੁਹਾਨੂੰ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਬੇਹੱਦ ਖੂਬਸੂਰਤ ਟੈਲੇਂਟ ਨੂੰ ਪੇਸ਼ ਕਰ ਰਿਹਾ ਹੈ|

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network