ਖੁਸ਼ੀਆਂ ਤੇ ਚੰਗੀ ਸਿਹਤ ਦੀ ਦੁਆ ਕਰਦੇ ਹੋਏ ਖ਼ਾਨ ਸਾਬ ਨੇ ਆਪਣੇ ਪਿਤਾ ਦੇ ਨਾਲ ਮਿਲਕੇ ਸਭ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

written by Lajwinder kaur | May 14, 2021 05:28pm

ਹਰ ਇੱਕ ਨੂੰ ਆਪਣੀ ਆਵਾਜ਼ ਦੇ ਨਾਲ ਕੀਲ ਲੈਣ ਵਾਲੇ ਗਾਇਕ ਖ਼ਾਨ ਸਾਬ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਅੱਜ ਈਦ ਦਾ ਪਵਿੱਤਰ ਤਿਉਹਾਰ ਹੈ ਜਿਸ ਕਰਕੇ ਹਰ ਕੋਈ ਆਪੋ-ਆਪਣੇ ਅੰਦਾਜ਼ ਦੇ ਨਾਲ ਵਧਾਈਆਂ ਦੇ ਰਹੇ ਨੇ। ਗਾਇਕ ਖ਼ਾਨ ਸਾਬ ਨੇ ਵੀ ਵੀਡੀਓ ਸੁਨੇਹੇ ਦੇ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਨੇ।

punjabi singer khaan saab image source- instagram

ਹੋਰ ਪੜ੍ਹੋ : ਅੱਜ ਹੈ ਬਾਲੀਵੁੱਡ ਐਕਟਰੈੱਸ ਜ਼ਰੀਨ ਖ਼ਾਨ ਦਾ ਬਰਥਡੇਅ, ਪੰਜਾਬੀ ਫ਼ਿਲਮਾਂ ‘ਚ ਵੀ ਬਿਖੇਰ ਚੁੱਕੀ ਹੈ ਅਦਾਕਾਰੀ ਦੇ ਜਲਵੇ

khan saab with father and wished eid mubaral image source- instagram

ਇਸ ਵੀਡੀਓ ‘ਚ ਉਹ ਆਪਣੇ ਪਿਤਾ ਦੇ ਨਾਲ ਰਿਵਾਇਤੀ ਪਹਿਰਾਵੇ ‘ਚ ਨਜ਼ਰ ਆ ਰਹੇ ਨੇ। ਵੀਡੀਓ ‘ਚ ਖ਼ਾਨ ਸਾਬ ਤੇ ਉਨ੍ਹਾਂ ਦੇ ਪਿਤਾ ਨੇ ਸਭ ਨੂੰ ਈਦ ਦੀਆਂ ਮੁਬਾਰਕਾਂ ਤੇ ਕਿਹਾ ਕਿ ਇਹ ਤਿਉਹਾਰ ਹਰ ਇੱਕ ਲਈ ਚੰਗੀ ਸਿਹਤ ਤੇ ਖੁਸ਼ੀਆਂ ਲੈ ਕੇ ਆਵੇ। ਦਰਸ਼ਕਾਂ ਨੂੰ ਗਾਇਕ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰਕੇ ਈਦ ਦੀਆਂ ਵਧਾਈਆਂ ਦੇ ਰਹੇ ਨੇ।

khan saab with garry sandhu image source- instagram

ਜੇ ਗੱਲ ਕਰੀਏ ਖ਼ਾਨ ਸਾਬ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਪੰਜਾਬੀ ਸੰਗੀਤ ਜਗਤ ‘ਚ ਆਪਣਾ ਨਾਂਅ ਬਣਾਇਆ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰਿਮ ਝਿਮ, ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ, ‘ਦੂਰ ਤੇਰੇ ਤੋਂ’, ‘ਜਬ ਤੇਰੇ ਦਰਦ ਮੈਂ’ ਵਰਗੇ ਸ਼ਾਨਦਾਰ ਗੀਤ ਦੇ ਚੁੱਕੇ ਨੇ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

khan saab with kids image source- instagram

 

View this post on Instagram

 

A post shared by KHAN SAAB (@realkhansaab)

You may also like