ਫਲਾਈਟ ‘ਚ ਇੱਕ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਕੀ ਹੁਣ ਪੂਰੀ ਜ਼ਿੰਦਗੀ ਕਰੇਗਾ ਮੁਫਤ ਜਹਾਜ਼ ਦਾ ਸਫ਼ਰ ?

written by Lajwinder kaur | October 08, 2020

ਦਿੱਲੀ ਤੋਂ ਬੰਗਲੌਰ ਜਾ ਰਹੀ ਫਲਾਈਟ ‘ਚ ਅਜੀਬੋਗਰੀਬ ਘਟਨਾ ਹੋਈ । ਬੀਤੇ ਦਿਨੀਂ IndiGo flight ‘ਚ ਅਜਿਹਾ ਹੀ ਇੱਕ ਘਟਨਾ ਵਾਪਰੀ ਹੈ । ਕਹਿੰਦੇ ਨੇ ਜਿਸ ਨੇ ਇਸ ਦੁਨੀਆ ਚ ਆਉਣਾ ਹੁੰਦਾ ਹੈ ਉਹ ਸਮਾਂ ਤੈਅ ਹੁੰਦਾ ਹੈ । ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਇਸ ਹਵਾਈ ਸਫਰ ‘ਚ ।

baby boy indigo

ਹੋਰ ਪੜ੍ਹੋ : ਦੇਖੋ ਵੀਡੀਓ : ਰੌਂਗਟੇ ਖੜ੍ਹੇ ਕਰ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਕਿੰਨੇ ਆਏ ਕਿੰਨੇ ਗਏ’, ਯੂਟਿਊਬ ‘ਤੇ ਛਾਇਆ ਟਰੈਂਡਿੰਗ ‘ਚ  

ਜੀ ਹਾਂ ਇੰਡੀਗੋ ਫਲਾਈਟ ‘ਚ ਇੱਕ ਮਹਿਲਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ । ਇਹ ਇੱਕ ਪ੍ਰੀ-ਮਚਿਊਰ ਡਲਿਵਰੀ ਸੀ ।

indigo tweet

ਇੰਡੀਗੋ ਵਾਲਿਆਂ ਨੇ ਦੱਸਿਆ ਹੈ ਕਿ ‘ਬੱਚਾ ਦੇ ਮਾਂ ਦੋਵੇਂ ਤੰਦਰੁਸਤ ਨੇ ਤੇ ਠੀਕ ਨੇ’ ।

Woman gives birth to baby boy

ਏਅਰਪੋਰਟ ਉੱਤੇ ਮਾਂ ਤੇ ਬੇਬੀ ਬੁਆਏ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ । ਇਸ ਦੌਰਾਨ, ਸੋਸ਼ਲ ਮੀਡੀਆ ਯੂਜ਼ਰ ਪਹਿਲਾਂ ਤੋਂ ਹੀ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਬੇਬੀ ਬੁਆਏ IndiGo ਉਡਾਣਾਂ ਵਿੱਚ ਜੀਵਨ ਭਰ ਮੁਫਤ ਸਫਰ ਕਰੇਗਾ ।

welcome baby boy on airport by indigo

You may also like