ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਰਣਜੀਤ ਨੇ ਵਿਲੇਨ ਬਣ ਕੇ ਕਮਾਇਆ ਨਾਂਅ, ਪੁੱਤਰ ਨੂੰ ਵਿਦੇਸ਼ ‘ਚ ਇਸ ਵਜ੍ਹਾ ਕਰਕੇ ਝੱਲਣੀ ਪਈ ਸੀ ਸ਼ਰਮਿੰਦਗੀ

written by Shaminder | March 30, 2020

ਬਾਲੀਵੁੱਡ ‘ਚ ਕੁਝ ਨਕਰਾਤਮਕ ਕਿਰਦਾਰ ਨਿਭਾਉਣ ਵਾਲੇ ਅਜਿਹੇ ਅਦਾਕਾਰ ਨੇ, ਜਿਨ੍ਹਾਂ ਦੀ ਪਰਦੇ ‘ਤੇ ਪੂਰੀ ਦਹਿਸ਼ਤ ਹੁੰਦੀ ਸੀ ਖਲਨਾਇਕਾਂ ਦੀ ਸੂਚੀ ‘ਚ ਸਭ ਤੋੋਂ ੳੁੱਪਰ ਨਾਂਅ ਆਉਂਦਾ ਹੈ ਅਮਰੀਸ਼ ਪੁਰੀ, ਰਣਜੀਤ, ਪ੍ਰੇਮ ਚੋਪੜਾ ਅਤੇ ਪ੍ਰਾਣ ਦਾ । ਜਿਨ੍ਹਾਂ ਨੇ ਇੱਕ ਲੰਮਾ ਸਮਾਂ ਬਾਲੀਵੁੱਡ ‘ਤੇ ਰਾਜ ਕੀਤਾ ਹੈ ।ਅੱਜ ਅਸੀਂ ਤੁਹਾਨੂੰ ਬਾਲੀਵੁੱਡ ਫ਼ਿਲਮਾਂ ਦੇ ਉਸ ਬਦਮਾਸ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਅਕਸਰ ਸ਼ਰਾਬ ਦਾ ਜਾਮ ਅਤੇ ਸਿਗਰੇਟ ਦੇ ਧੂੰਏ ਨਾਲ ਛੱਲੇ ਬਣਾਉਂਦੇ ਹੋਏ ਵੇਖਿਆ ਹੋਵੇਗਾ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਰਣਜੀਤ ਦੀ । ਹੋਰ ਵੇਖੋ:ਕਿਸ ਤਰ੍ਹਾਂ ਹਰਾਇਆ ਜਾ ਸਕਦਾ ਹੈ ਕੋਰੋਨਾ ਨੂੰ, ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸਾਂਝਾ ਕੀਤਾ ਵਿਸ਼ਵ ਸਿਹਤ ਸੰਗਠਨ ਨਾਲ ਕੀਤੀ ਗੱਲਬਾਤ ਦਾ ਵੀਡੀਓ ਪਰ ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਅਸਲ ਜ਼ਿੰਦਗੀ ਬੇਹੱਦ ਵੱਖਰੀ ਹੈ । ਸ਼ੁਰੂਆਤ ਕਰਦੇ ਹਾਂ ਉਨ੍ਹਾਂ ਦੇ ਅਸਲ ਨਾਂਅ ਤੋਂ । ਫ਼ਿਲਮੀ ਦੁਨੀਆ ‘ਚ ਉਹ ਰਣਜੀਤ ਦੇ ਨਾਂਅ ਨਾਲ ਮਸ਼ਹੂਰ ਹਨ, ਪਰ ਅਸਲ ‘ਚ ਉਨ੍ਹਾਂ ਦਾ ਨਾਂਅ ਗੋੋਪਾਲ ਬੇਦੀ ਹੈ ਅਤੇ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਗੋਲੀ ਕਹਿੰਦੇ ਹਨ । https://www.instagram.com/p/B7289tDBs68/ ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ 12 ਨਵੰਬਰ1946 ਨੂੰ ਹੋਇਆ ਸੀ । ਉਨ੍ਹਾਂ ਨੇ ਸ਼ੁਰੂਆਤੀ ਦੌਰ ‘ਚ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ। ‘ਐਸਾ ਦੇਸ਼ ਹੈ ਮੇਰਾ’ ‘ਚ ਵੀ ਉਨ੍ਹਾਂ ਨੇ ਕਿਰਦਾਰ ਨਿਭਾਇਆ । ਬਾਲੀਵੁੱਡ ‘ਚ ਉਨ੍ਹਾਂ ਨੂੰ ਅਦਾਕਾਰ ਸੁਨੀਲ ਦੱਤ ਲੈ ਕੇ ਆਏ ਸਨ ।ਪੰਜਾਬੀ ਫ਼ਿਲਮ ‘ਮਨ ਜੀਤੇ ਜਗ ਜੀਤ’ ‘ਚ ਵੀ ਉਨ੍ਹਾਂ ਨੇ ਕਿਰਦਾਰ ਨਿਭਾਇਆ ਸੀ ।ਇਸ ਤੋਂ ਬਾਅਦ ਸੁਨੀਲ ਦੱਤ ਦੇ ਕਹਿਣ ‘ਤੇ ਹੀ ਉਨ੍ਹਾਂ ਨੂੰ ਕਈ ਫ਼ਿਲਮਾਂ ਮਿਲੀਆਂ ਜਿਸ ‘ਚ ਰੇਸ਼ਮਾ ਔਰ ਸ਼ੇਰਾ, ਸ਼ਰਮੀਲੀ, ਸਾਵਣ ਭਾਦੋਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । https://www.instagram.com/p/B4Y60fBBUaI/ ਰਣਜੀਤ ਨੁੰ ਅਕਸਰ ਤੁਸੀਂ ਫ਼ਿਲਮਾਂ ‘ਚ ਹੱਥ ‘ਚ ਜਾਮ ਅਤੇ ਸਿਗਰੇਟ ਫੜੇ ਹੋਏ ਵੇਖਿਆ ਹੋਵੇਗਾ। ਪਰ ਅਸਲ ਜ਼ਿੰਦਗੀ ‘ਚ ਉਹ ਸਿਗਰੇਟ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦੇ ਅਤੇ ਉਹ ਪਿਓਰ ਵੈਜ਼ੀਟੇਰੀਅਨ ਹਨ । ਇੱਕ ਟੀਵੀ ਚੈਨਲ ‘ਤੇ ਆਪਣੀ ਰੀਅਲ ਬਾਰੇ ਉਨ੍ਹਾਂ ਨੇ ਕਈ ਖੁਲਾਸੇ ਕੀਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਫ਼ਿਲਮਾਂ ‘ਚ ਵਿਲੇਨ ਦਾ ਕਿਰਦਾਰ ਨਿਭਾਉਣ ਕਾਰਨ ਉਨ੍ਹਾਂ ਦੇ ਪੁੱਤਰ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ । ਕਿਉਂਕਿ ਇੱਕ ਵਾਰ ਉਨ੍ਹਾਂ ਦਾ ਪੁੱਤਰ ਜੋ ਕਿ ਵਿਦੇਸ਼ ‘ਚ ਰਹਿੰਦਾ ਹੈ । https://www.instagram.com/p/B6h_BvDBOBq/ ਇੱਕ ਵਾਰ ਕਿਸੇ ਦੋਸਤ ਘਰ ਗਿਆ ਸੀ ਤਾਂ ਦੋਸਤ ਨੇ ਆਪਣੇ ਹੋਰਨਾਂ ਦੋਸਤਾਂ ਨਾਲ ਉਸ ਨੂੰ ਮਿਲਵਾਇਆ ਤਾਂ ਬਹੁਤ ਹੀ ਘਟੀਆ ਸ਼ਬਦਾਵਲੀ ‘ਚ ਉਸ ਨਾਲ ਮਿਲਵਾਇਆ ਗਿਆ ਕਿ ਉਹ ਹੈ ਨਾਂ ਬਾਲੀਵੁੱਡ ‘ਚ ਇੱਕ ਅਦਾਕਾਰ ਰਣਜੀਤ….ਜਿਸ ਕਾਰਨ ਉਨ੍ਹਾਂ ਦੇ ਪੁੱਤਰ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ ।

0 Comments
0

You may also like