ਕਿਸ ਨੂੰ ਦੋਸਤ ਬਨਾਉਣ ਲਈ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ ‘ਤੇ ਬਣਾਇਆ ਸੀ ਜਾਅਲੀ ਖਾਤਾ !

written by Shaminder | March 20, 2020

ਸਰਗੁਣ ਮਹਿਤਾ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਸਰਗੁਣ ਮਹਿਤਾ ਦੇ ਨਾਲ ਉਨ੍ਹਾਂ ਦਾ ਇੱਕ ਦੋਸਤ ਨਜ਼ਰ ਆ ਰਿਹਾ ਹੈ ।ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “ਇਹ ਤਸਵੀਰ ਤੁਹਾਨੂੰ ਇਹ ਦੱਸਣ ਲਈ ਨਹੀਂ ਹੈ ਕਿ ਮੈਂ ਅਤੇ ਵਾਹੀ ਦੋਸਤ ਹਾਂ ਪਰ ਸ਼ਾਇਦ ਇਹ ਤੁਹਾਨੂੰ ਪ੍ਰੇਰਿਤ ਜ਼ਰੂਰ ਕਰੇਗੀ । ਹੋਰ ਵੇਖੋ:ਐਮੀ ਵਿਰਕ ਤੇ ਸਰਗੁਣ ਮਹਿਤਾ ਨੇ ਮਸਤੀ-ਮਸਤੀ ‘ਚ ਖਿਚਵਾਈਆਂ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ https://www.instagram.com/p/B98w3qfA9s9/ 12-13 ਸਾਲ ਪਹਿਲਾਂ ਮੈਂ ਕਰਣ ਵਾਹੀ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ ।ਮੈਨੂੰ ਯਾਦ ਹੈ ਕਾਲਜ ਦੇ ਦਿਨਾਂ ਦੌਰਾਨ ਮੈਂ ਇੱਕ ਜਾਅਲੀ ਖਾਤਾ ਜਿਆ ਦੇ ਨਾਂਅ ਤੇ ਬਣਾ ਕੇ ਵਾਹੀ ਨੂੰ ਫ੍ਰੈਂਡ ਰਿਕਵੈਸਟ ਭੇਜੀ ਸੀ ।ਬਹੁਤ ਲੰਮੇ ਸਮੇਂ ਤੋਂ ਇਹ ਮੇਰੀ ਵੱਡੀ ਪ੍ਰਾਪਤੀ ਸੀ ਵਾਹੀ ਦੋਸਤ ਬਣਨ ਦੇ ਬਾਵਜੂਦ ਮੇਰੀ ਹੋਂਦ ਤੋਂ ਅਨਜਾਣ ਸੀ।ਅੱਜ ਉਹ ਮੇਰਾ ਸਭ ਤੋਂ ਕਰੀਬੀ ਦੋਸਤ ਹੈ ।ਮੈਂ ਉਸ ਨੂੰ ਆਕ੍ਰਿਸ਼ਤ ਕੀਤਾ ਹਰ ਉਸ ਸ਼ਖਸ ਨੂੰ ਜਿਸ ਨੂੰ ਮੈਂ ਚਾਹੁੰਦੀ ਸੀ । https://www.instagram.com/p/B8-qKgQAQau/ ਮੇਰੇ ਆਲੇ ਦੁਆਲੇ ਦੇ ਲੋਕ ਜਿਨ੍ਹਾਂ ਦੇ ਨਾਲ ਮੈਂ ਰਹਿਣਾ ਚਾਹੁੰਦੀ ਸੀ ਅਤੇ ਇੱਕ ਘਰ ਜਿਸ ‘ਚ ਮੈਂ ਰਹਿਣਾ ਚਾਹੁੰਦੀ ਸੀ ਅਤੇ ਹੋਰ ਵੀ ਬਹੁਤ ਕੁਝ..ਚਿੰਤਨ ਕਰਨ ਅਤੇ ਸੁਫ਼ਨੇ ਵੇਖਣ ਲਈ ਸਮੇਂ ਦੀ ਵਰਤੋਂ ਕਰੋ । https://www.instagram.com/p/B85fpusg_3q/ ਜ਼ਰਾ ਕਲਪਨਾ ਕਰੋ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਵੇਖਣਾ ਚਾਹੁੰਦੇ ਹੋ ਅਤੇ ਤੁਸੀਂ ਵੇਖੋਗੇ ਕਿ ਇਹ ਸੱਚ ਹੁੰਦਾ ਹੈ ।ਸਰਗੁਣ ਮਹਿਤਾ ਨੇ ਅੱਗੇ ਲਿਖਿਆ ਕਿ ਤੁਸੀਂ ਵਗਦੇ ਪਾਣੀ ‘ਚ ਕੰਬਲ ਸੁਟੋਗੇ ਤਾਂ ਇੱਕ ਵੀ ਲਹਿਰ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗੀ, ਪਰ ਜੇ ਤੁਸੀਂ ਕੰਬਲ ਠਹਿਰੇ ਹੋਏ ਪਾਣੀ ‘ਚ ਸੁੱਟੋਗੇ ਤਾਂ ਤੁਸੀਂ ਇੱਕ ਵਿਆਪਕ ਲਹਿਰ ਅਤੇ ਵੱਡਾ ਪ੍ਰਭਾਵ ਵੇਖੋਗੇ”।  

0 Comments
0

You may also like