ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਦਾ ਹੋਵੇਗਾ ਵਰਲਡ ਪ੍ਰੀਮੀਅਰ

Written by  Shaminder   |  February 13th 2021 07:22 PM  |  Updated: February 13th 2021 07:22 PM

ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਦਾ ਹੋਵੇਗਾ ਵਰਲਡ ਪ੍ਰੀਮੀਅਰ

ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਦਾ ਵਰਲਡ ਪ੍ਰੀਮੀਅਰ 14  ਫਰਵਰੀ ਦਿਨ ਐਤਵਾਰ ਨੂੰ ਕੀਤਾ ਜਾਵੇਗਾ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਅਤੇ ਪੀਟੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਸਰਵਣ ਕਰ ਸਕਦੇ ਹੋ । ਇਸ ਤੋਂ ਪਹਿਲਾਂ ਵੀ ਭਾਈ ਸਾਹਿਬ ਦੀ ਆਵਾਜ਼ ‘ਚ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ।

bhai amritpal

ਜਿਨ੍ਹਾਂ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ । ਇਸ ਤੋਂ ਇਲਾਵਾ ਹੋਰ ਕਈ ਸਿੰਘ ਸਾਹਿਬਾਨਾਂ ਦੀ ਆਵਾਜ਼ ‘ਚ ਵੀ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਦੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਅਤੇ ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਨਵੇਂ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 15 ਫਰਵਰੀ ਤੋਂ ਵੇਖੋ ਨਵਾਂ ਸ਼ੋਅ ‘ਫੈਮਿਲੀ ਗੈਸਟ ਹਾਊਸ’

bhai amritpal

ਇਸ ਦੇ ਨਾਲ ਹੀ ਪੀਟੀਸੀ ਪੰਜਾਬੀ ‘ਤੇ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ।

 

bhai amritpal

ਜਿਸ ਦਾ ਲਾਭ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਠਾ ਰਹੀਆਂ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network