ਵਿਆਹ ਕਰਵਾਉਣ ਲਈ ਬਿੰਨੂ ਢਿੱਲੋਂ ਨੂੰ ਕੀ-ਕੀ ਪਾਪੜ ਪਏ ਸਨ ਵੇਲਣੇ ,ਵੇਖੋ ਵੀਡਿਓ 

Written by  Shaminder   |  January 24th 2019 01:25 PM  |  Updated: January 24th 2019 01:25 PM

ਵਿਆਹ ਕਰਵਾਉਣ ਲਈ ਬਿੰਨੂ ਢਿੱਲੋਂ ਨੂੰ ਕੀ-ਕੀ ਪਾਪੜ ਪਏ ਸਨ ਵੇਲਣੇ ,ਵੇਖੋ ਵੀਡਿਓ 

ਵੇਖ ਬਰਾਤਾਂ ਚੱਲੀਆਂ ਜੀ ਹਾਂ ਇਸ ਫਿਲਮ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਇਸ ਐਤਵਾਰ ਨੂੰ ਹੋਣ ਜਾ ਰਿਹਾ ਹੈ । ਇਸ ਫਿਲਮ ਦਾ ਵਰਲਡ ਪ੍ਰੀਮੀਅਰ ਤੁਸੀਂ ਐਤਵਾਰ ਸਤਾਈ ਜਨਵਰੀ ਦਿਨ ਐਤਵਾਰ ਨੂੰ ਸਾਢੇ ਬਾਰਾਂ ਵਜੇ ਵੇਖ ਸਕਦੇ ਹੋ ਅਤੇ ਜਦਕਿ ਸ਼ਾਮ ਸੱਤ ਵਜੇ ਮੁੜ ਤੋਂ ਇਸ ਫਿਲਮ ਦਾ ਪ੍ਰੀਮੀਅਰ ਤੁਸੀਂ ਵੇਖ ਸਕਦੇ ਹੋ ।

ਹੋਰ ਵੇਖੋ :ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਲਾਈਵ ਹੋ ਕੇ ਸ਼ਹਿਨਾਜ਼ ਗਿੱਲ ਨੂੰ ਸੁਣਾਈਆਂ ਖਰੀਆਂ-ਖਰੀਆਂ, ਦੇਖੋ ਵੀਡਿਓ

VEKH BARTAN CHALLIAN VEKH BARTAN CHALLIAN

ਇਸ ਫਿਲਮ 'ਚ ਬਿੰਨੂ ਢਿੱਲੋਂ ,ਕਵਿਤਾ ਕੌਸ਼ਿਕ ,ਕਰਮਜੀਤ ਅਨਮੋਲ ,ਜਸਵਿੰਦਰ ਭੱਲਾ ਸਣੇ ਹੋਰ ਕਈ ਕਲਾਕਾਰਾਂ ਨੇ ਕੰਮ ਕੀਤਾ ਸੀ । ਇਸ ਫਿਲਮ ਦੇ ਪ੍ਰੀਮੀਅਰ ਦੇ ਦੌਰਾਨ ਫਿਲਮ ਦੇ ਨਾਲ ਸਬੰਧਤ ਕਈ ਰੋਚਕ ਸਵਾਲ ਤੁਹਾਡੇ ਤੋਂ ਪੁੱਛੇ ਜਾਣਗੇ । ਕਿਉਂਕਿ ਫਿਲਮ ਦੇ ਹਰ ਬ੍ਰੇਕ ਦੇ ਦੌਰਾਨ ਤੁਹਾਨੂੰ ਫਿਲਮ ਨਾਲ ਸਬੰਧਤ ਕੁਝ ਰੋਚਕ ਗੱਲਾਂ ਦੱਸੀਆਂ ਜਾਣਗੀਆਂ ਅਤੇ ਅਖੀਰਲੇ ਬ੍ਰੇਕ ਦੌਰਾਨ ਤੁਹਾਨੂੰ ਇਨ੍ਹਾਂ ਗੱਲਾਂ ਚੋਂ ਹੀ ਕੁਝ ਸਵਾਲ ਪੁੱਛੇ ਜਾਣਗੇ ਅਤੇ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਦੇਣ ਵਾਲਿਆਂ ਨੂੰ ਗਿਫਟ ਹੈਂਪਰਸ ਵੀ ਦਿੱਤੇ ਜਾਣਗੇ ।

ਹੋਰ ਵੇਖੋ :ਲੋੜਵੰਦ ਲੋਕਾਂ ਲਈ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਕਮੇਟੀ ਦੀ ਨਵੀਂ ਪਹਿਲ

VEKH BARTAN CHALLIAN VEKH BARTAN CHALLIAN

ਸੋ ਤੁਸੀਂ ਵੀ ਵੇਖਣਾ ਨਾ ਭੁੱਲਣਾ । ਵੇਖ ਬਰਾਤਾਂ ਚੱਲੀਆਂ ਦਾ ਵਰਲਡ ਪ੍ਰੀਮੀਅਰ ਐਤਵਾਰ ੨੭ ਜਨਵਰੀ ਨੂੰ ਦੁਪਹਿਰ ਸਾਢੇ ਬਾਰਾਂ ਵਜੇ ਅਤੇ ਸ਼ਾਮ ਸੱਤ ਵਜੇ ,ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ 'ਤੇ । ਤੁਹਾਨੂੰ ਦੱਸ ਦਈਏ ਕਿ ਇਸ ਫਿਲਮ 'ਚ ਬਿੰਨੂ ਢਿੱਲੋਂ ਨੇ ਇੱਕ ਅਜਿਹੇ ਸ਼ਖਸ ਦਾ ਕਿਰਦਾਰ ਨਿਭਾਇਆ ਜਿਸ ਦਾ ਵਿਆਹ ਨਹੀਂ ਸੀ ਹੋ ਰਿਹਾ ਹੈ ,ਜਿਸ ਤੋਂ ਬਾਅਦ ਵਿਆਹ ਕਰਵਾਉਣ ਲਈ ਬਿੰਨੂ ਨੂੰ ਉਹ ਸਭ ਕੁਝ ਕਰਨਾ ਪਿਆ ਸੀ ਜੋ ਉਨ੍ਹਾਂ ਨੇ ਜ਼ਿੰਦਗੀ 'ਚ ਕਦੇ ਨਹੀਂ ਸੀ ਕੀਤਾ ।

ਹੋਰ ਵੇਖੋ :ਸਤਵਿੰਦਰ ਬੁੱਗਾ ਗਾਇਕੀ ਦੇ ਨਾਲ –ਨਾਲ ਕਰਦੇ ਸਨ ਇਹ ਕੰਮ ,ਵੇਖੋ ਵੀਡਿਓ

https://www.instagram.com/p/BtAY93-lc-g/

ਦਰਅਸਲ ਇਸ ਫਿਲਮ 'ਚ ਦੋ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ।ਇਸ ਦੇ ਨਾਲ ਹੀ ਅੱਜ ਦੇ ਆਧੁਨਿਕ ਯੁੱਗ 'ਚ ਵੀ ਲੋਕ ਵਹਿਮਾਂ ਭਰਮਾਂ 'ਚ ਪੈ ਕੇ ਆਪਣਾ ਸਮਾਂ ਅਤੇ ਪੈਸਾ ਗਵਾ ਲੈਂਦੇ ਨੇ । ਇਸ ਫਿਲਮ 'ਚ ਕਾਮੇਡੀ ਦੇ ਨਾਲ ਨਾਲ ਸਮਾਜ ਨੂੰ ਇੱਕ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network