ਵਾਹ! ਟ੍ਰੈਫਿਕ ਪੁਲਿਸ ਨੇ ਸੜਕ ‘ਤੇ ਅੰਗਰੇਜ਼ੀ ਗੀਤ 'ਤੇ ਕੀਤਾ ਜ਼ਬਰਦਸਤ ਡਾਂਸ

written by Lajwinder kaur | June 26, 2022

ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਟ੍ਰੈਫਿਕ ਪੁਲਿਸ ਵਾਲੇ ਦਾ ਵੀਡੀਓ ਖੂਬ ਸੁਰਖੀਆਂ ਚ ਬਣਿਆ ਹੋਇਆ ਹੈ। ਜੀ ਹਾਂ ਇਹ ਵੀਡੀਓ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਅਸੀਂ ਦੇਖਦੇ ਹਾਂ ਕਿ ਟ੍ਰੈਫਿਕ ਪੁਲਿਸ ਜਾਂ ਤਾਂ ਟ੍ਰੈਫਿਕ ਨੂੰ ਕਲੀਅਰ ਕਰਦੀ ਹੈ ਜਾਂ ਕੜਕਦੀ ਧੁੱਪ 'ਚ ਖੜੇ ਨਜ਼ਰ ਆਉਂਦੇ ਹਨ।

viral video from Mumbai cop traffic cop

ਪਰ ਹਾਲ ਹੀ 'ਚ ਟ੍ਰੈਫਿਕ ਪੁਲਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟ੍ਰੈਫਿਕ ਪੁਲਸ ਆਪਣੇ ਡਿਊਟੀ ਸਮੇਂ ਦਾ ਖੂਬ ਆਨੰਦ ਲੈ ਰਿਹਾ ਹੈ। ਉਹ ਟ੍ਰੈਫਿਕ ਦਾ ਪ੍ਰਬੰਧ ਵੀ ਕਰ ਰਿਹਾ ਹੈ ਅਤੇ ਨੱਚਦਾ ਵੀ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾ ਇਹ ਮਨੋਰੰਜਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਵੀ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਹੋਰ ਪੜ੍ਹੋ : ਸੁਨੀਲ ਗਰੋਵਰ ਸੁਨਹਿਰੀ ਭਵਿੱਖ ਲਈ ਤੋਤੇ ਜੋਤਸ਼ੀ ਕੋਲ ਪਹੁੰਚੇ, ਵੀਡੀਓ ਦੇਖ ਕੇ ਪ੍ਰਸ਼ੰਸਕਾਂ ਨੇ ਬੋਲੇ- 'ਭਾਈ ਕੁਝ ਸਮਝ ਆਇਆ'

ਟ੍ਰੈਫਿਕ ਪੁਲਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਟ੍ਰੈਫਿਕ ਪੁਲਸ ਡਿਊਟੀ ਟਾਈਮ 'ਚ ਲਾਲ ਬੱਤੀ ਜਗਦੀ ਹੈ ਤਾਂ ਉਹ ਮਾਈਕਲ ਜੈਕਸਨ ਦੇ ਗੀਤ 'ਤੇ ਖੂਬ ਡਾਂਸ ਕਰਦੇ ਨਜ਼ਰ ਆ ਰਹੇ ਹਨ। ਜਿਵੇਂ ਉਹ ਲਾਲ ਬੱਤੀ ਦੀ ਉਡੀਕ ਕਰ ਰਹੇ ਹੋਣ। ਲੋਕ ਉਸ ਦੇ ਸਟਾਈਲ ਅਤੇ ਡਾਂਸਿੰਗ ਨੂੰ ਕਾਫੀ ਪਸੰਦ ਕਰ ਰਹੇ ਹਨ। ਪ੍ਰਸ਼ੰਸਕ ਉਸ ਦੇ ਅੰਦਾਜ਼ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

inside image of traffic cop

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੀ ਕਮੈਂਟ ਕਰਨ ਦੀ ਲਾਈਨ ਲੱਗ ਗਈ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਕੋਰੀਓਗ੍ਰਾਫਰ ਵੀ ਫੇਲ ਹੋ ਗਿਆ, ਜਦਕਿ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਕੀ ਗੱਲ ਹੈ ਸਰ ਜੀ, ਤੁਹਾਡਾ ਸਟਾਈਲ ਅਨੋਖਾ ਹੈ। ਤਾਂ ਉੱਥੇ ਇੱਕ ਯੂਜ਼ਰ ਨੇ ਕਿਹਾ ਕਿ ਕੰਮ ਦੇ ਨਾਲ-ਨਾਲ ਜਨੂੰਨ ਵੀ ਹੈ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ।

 

You may also like