ਪਹਿਲਵਾਨ ਸੰਗੀਤਾ ਫੋਗਾਟ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | November 24, 2020

ਪਹਿਲਵਾਨ ਸੰਗੀਤਾ ਫੋਗਾਟ ਦਾ ਵਿਆਹ ਹੋਣ ਜਾ ਰਿਹਾ ਹੈ ।ਸੰਗੀਤਾ ਨੇ ਆਪਣੀ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਜਿਨ੍ਹਾਂ ਵਿੱਚ ਉਹ ਫੁੱਲਾਂ ਦੇ ਨਾਲ ਬਣੇ ਗਹਿਣੇ ਪਹਿਨੇ ਹੋਈ ਦਿਖਾਈ ਦੇ ਰਹੀ ਹੈ । sangeeta ਸੰਗੀਤਾ ਅਤੇ ਗੀਤਾ ਫੋਗਾਟ ਇਸ ਮੌਕੇ ਪੀਲੇ ਕੱਪੜਿਆਂ ‘ਚ ਨਜ਼ਰ ਆਈਆਂ। ਕੋਰੋਨਾ ਮਹਾਮਾਰੀ ਕਰਕੇ ਸਿਰਫ਼ ਘਰ ਦੇ ਮੈਂਬਰ ਅਤੇ ਨਜ਼ਦੀਕੀ ਰਿਸ਼ਤੇਦਾਰ ਹੀ ਵਿਆਹ ‘ਚ ਸ਼ਾਮਿਲ ਹੋਏ ਸਨ । ਤਸਵੀਰਾਂ ‘ਚ ਉੁਹ ਭੈਣ ਗੀਤਾ ਅਤੇ ਬਬੀਤਾ ਦੇ ਨਾਲ ਨਜ਼ਰ ਆਈ । ਬਬੀਤਾ ਫੋਗਾਟ ਨੇ ਵੀ ਹਲਦੀ ਦੀਆਂ ਰਸਮਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਹੋਰ ਪੜ੍ਹੋ : ਪਹਿਲਵਾਨ ਗੀਤਾ ਫੋਗਾਟ ਨੇ ਦਿੱਤਾ ਪੁੱਤਰ ਨੂੰ ਜਨਮ, ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਦਿੱਤੀ ਵਧਾਈ
sangeeta ਦੋ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ਹਲਦੀ ਦੀ ਰਸਮ ਦਾ ਅਨੰਦ ਲਿਆ । ਗੀਤਾ ਫੋਗਾਟ ਨੇ ਪੀਲੇ ਰੰਗ ਦੇ ਸੂਟ ਦੇ ਨਾਲ ਗੁਲਾਬੀ ਦੁੱਪਟਾ ਲਿਆ ਹੋਇਆ ਸੀ । sangeeta ਜਦੋਂਕਿ ਸੰਗੀਤਾ ਨੇ ਪੂਰਾ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਸੰਗੀਤਾ ਫੋਗਾਟ ਨੇ ਇੱਕ ਤਸਵੀਰ ਆਪਣੇ ਭਾਣਜੇ ਦੇ ਨਾਲ ਵੀ ਸ਼ੇਅਰ ਕੀਤੀ ਹੈ ।

 
View this post on Instagram
 

A post shared by Sangeetaphogat (@sangeetaphogat57)

0 Comments
0

You may also like