Advertisment

ਸ਼ਾਇਰ ਗੁਰਚਰਨ ਸਿੰਘ ਰਾਮਪੁਰੀ ਦਾ ਕੈਨੇਡਾ 'ਚ ਦਿਹਾਂਤ

author-image
By Shaminder
New Update
ਸ਼ਾਇਰ ਗੁਰਚਰਨ ਸਿੰਘ ਰਾਮਪੁਰੀ ਦਾ ਕੈਨੇਡਾ 'ਚ ਦਿਹਾਂਤ
Advertisment
ਕੈਨੇਡਾ 'ਚ ਰਹਿਣ ਵਾਲੇ ਅਤੇ ਪੰਜਾਬ ਦੀ ਧਰਤੀ 'ਤੇ ਪੈਦਾ ਹੋਏ ਸ਼ਾਇਰ ਗੁਰਚਰਨ ਸਿੰਘ ਰਾਮਪੁਰੀ ਦਾ ਦਿਹਾਂਤ ਹੋ ਗਿਆ ।ਉਨ੍ਹਾਂ ਦਾ ਜਨਮ ਜਨਵਰੀ 1929 ਨੂੰ ਰਾਮਪੁਰ 'ਚ ਹੋਇਆ ਸੀ ਅਤੇ ਉਨ੍ਹਾਂ ਦੀਆਂ ਵੱਖ-ਵੱਖ ਭਾਸ਼ਾਵਾਂ 'ਚ ਕਈ ਕਿਤਾਬਾਂ ਛਪ ਚੁੱਕੀਆਂ ਹਨ । ਉਨ੍ਹਾਂ ਦੀ ਪਹਿਲੀ ਪੁਸਤਕ 'ਕਣਕਾਂ ਦੀ ਖੁਸ਼ਬੋ' 1953 'ਚ ਪ੍ਰਕਾਸ਼ਿਤ ਹੋਈ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੋਹਣ ਸਿੰਘ ਅਤੇ ਮਾਤਾ ਦਾ ਨਾਂ ਬਚਨ ਕੌਰ ਸੀ। ਹੋਰ ਵੇਖੋ : ਲਖਵਿੰਦਰ ਵਡਾਲੀ ਨੇ ਕੈਨੇਡਾ ‘ਚ ਪੇਸ਼ ਕੀਤਾ ਪ੍ਰੋਗਰਾਮ ,ਵੀਡਿਓ ਇੰਸਟਾਗ੍ਰਾਮ ‘ਤੇ ਕੀਤਾ ਸਾਂਝਾ publive-image ਉਹਨਾਂ ਨੇ ਹਾਈ ਸਕੂਲ ਦੀ ਪੜ੍ਹਾਈ ਮੁਕਾਉਣ ਤੋਂ ਬਾਅਦ ਇਲੈਕਟ੍ਰੀਕਲ ਡਰਾਫਟਸਮੈਨ ਦਾ ਡਿਪਲੋਮਾ ਕੀਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ  ਤੋਂ ਬੀ ਏ ਕੀਤੀ। ਪੰਦਰਾਂ ਕੁ ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਜਸਵੰਤ ਕੌਰ ਨਾਲ ਹੋ ਗਿਆ ਅਤੇ ਉਹਨਾਂ ਦੀ ਵੱਡੀ ਧੀ ਦਵਿੰਦਰ ਦਾ ਜਨਮ 1948 ਵਿੱਚ ਹੋਇਆ। ਧੀ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਪਤਨੀ ਜਸਵੰਤ ਕੌਰ ਦਾ ਕੈਂਸਰ ਨਾਲ ਦੇਹਾਂਤ ਹੋ ਗਿਆ। ਸੰਨ 1950 ਵਿੱਚ ਉਨ੍ਹਾਂ ਦਾ ਦੂਸਰਾ ਵਿਆਹ ਸੁਰਜੀਤ ਕੌਰ ਨਾਲ ਹੋਇਆ। publive-image ਸੁਰਜੀਤ ਨਾਲ ਉਨ੍ਹਾਂ ਦਾ ਸਾਥ 53 ਸਾਲ ਰਿਹਾ ਅਤੇ ਸੰਨ ੨੦੦੩ ਵਿੱਚ ਸੁਰਜੀਤ ਦੀ ਮੌਤ ਜੋ ਗਈ। ਉਹ ਸਿਰਫ ਪੰਜਾਬੀ ਦੇ ਹੀ ਲੇਖਕ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਪੁਸਤਕਾਂ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਛੱਪ ਚੁੱਕੀਆਂ ਹਨ।ਨ੍ਹਾਂ ਦੀਆਂ ਕਵਿਤਾਵਾਂ ਦਾ ਰੂਸੀ ਭਾਸ਼ਾ ਵਿਚ ਵੀ ਅਨੁਵਾਦ ਹੋਇਆ। ਰਾਮਪੁਰ ਸਾਹਿਤ ਸਭਾ ਦੇ ਉਹ ਬਾਨੀ ਮੈਂਬਰ ਸਨ ਅਤੇ ਉਨ੍ਹਾਂ ਨੇ ਆਪਣੇ ਪਿਤਾ ਦੀ ਯਾਦ 'ਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਲਾਇਬ੍ਰੇਰੀ ਦੇ ਇਕ ਹਾਲ ਦੀ ਉਸਾਰੀ ਕਰਵਾਈ। ਅੱਜਕਲ ਉਹ ਕੈਨੇਡਾ ਦੇ ਸ਼ਹਿਰ ਕੁਕਿਟਲਮ 'ਚ ਰਹਿ ਰਹੇ ਸਨ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment