ਵਿੰਕ ਮਿਊਜ਼ਿਕ ਨੇ ਵੀ "295" ਗੀਤ ਨੂੰ ਛੱਡ ਕੇ ਬਾਕੀ ਦੀ ਮੂਸਟੇਪ ਦੇ ਗੀਤਾਂ ਨੂੰ ਹਟਾਇਆ

written by Lajwinder kaur | August 31, 2022

Sidhu Moose Wala's News: ਪੰਜਾਬੀ ਮਿਊਜ਼ਿਕ ਜਗਤ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਇੱਕ ਹੋਰ ਖਬਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ ਹਾਲ ਹੀ 'ਚ ਸਿੱਧ ਮੂਸੇਵਾਲਾ ਦੇ ਦੋ ਗੀਤ ਗੀਤ outlaw ਤੇ Forget About It ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਹ ਦੋਵੇਂ ਗੀਤ ਸਾਲ 2019 ਵਿੱਚ ਰਿਲੀਜ਼ ਹੋਏ ਸੀ। ਹੁਣ ਇਹ ਖਬਰ ਆਈ ਹੈ ਕਿ ਵਿੰਕ ਮਿਊਜ਼ਿਕ ਸਟ੍ਰੀਮਿੰਗ ਐਪਲੀਕੇਸ਼ਨ ਨੇ ਵੀ ਆਪਣੇ ਮਿਊਜ਼ਿਕ ਪਲੇਟਫਾਰਮ ਤੋਂ ਸਿੱਧੂ ਦੇ ਕਈ ਗੀਤ ਹਟਾ ਦਿੱਤੇ ਹਨ।

Sidhu Moose Wala's mother asks murderers, 'Why was Sidhu punished for his manager?' Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਹੋਏ ਨਿਰਾਸ਼, ਯੂਟਿਊਬ ਤੋਂ ਮੂਸੇਵਾਲਾ ਦੇ ਦੋ ਗੀਤ ਹੋਏ ਡਿਲੀਟ, ਜਾਣੋ ਕੀ ਬਣੀ ਵਜ੍ਹਾ

sidhu Moose wala image From instagram

ਜੀ ਹਾਂ ਮਿਲੀ ਜਾਣਕਾਰੀ ਅਨੁਸ਼ਾਰ ਵਿੰਕ ਮਿਊਜ਼ਿਕ ਸਟ੍ਰੀਮਿੰਗ ਐਪਲੀਕੇਸ਼ਨ ਨੇ ਸਿਰਫ ਸਿੱਧੂ ਮੂਸੇਵਾਲੇ ਦੇ "295" ਗੀਤ ਨੂੰ ਛੱਡ ਕੇ ਉਸ "ਮੂਸਟੇਪ" ਦੇ ਬਾਕੀ ਦੇ ਗੀਤਾਂ ਨੂੰ ਆਪਣੇ ਐਪਲੀਕੇਸ਼ਨ ਪਲੇਟਫਾਰਮ ਤੋਂ ਹਟਾ ਦਿੱਤੇ ਹਨ। ਅਜੇ ਤੱਕ ਇਹ ਪਤਾ ਨਹੀਂ ਚੱਲਿਆ ਕਿ ਉਨ੍ਹਾਂ ਨੇ ਕਿਸ ਵਜ੍ਹਾ ਕਰਕੇ ਮੂਸਟੇਮ ਦੇ ਬਾਕੀ ਦੇ ਗੀਤਾਂ ਨੂੰ ਕਿਉਂ ਹਟਾਇਆ ਹੈ।

Diljit Dosanjh comes out in support of fans seeking justice for Sidhu Moose Wala Image Source: Twitter

ਦੱਸ ਦਈਏ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਤਿੰਨ ਮਹੀਨਿਆਂ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਮਾਪੇ ਅਤੇ ਫੈਨਜ਼ ਸਿੱਧੂ ਦੀ ਮੌਤ ਦਾ ਇਨਸਾਫ ਦੀ ਉਡੀਕ ਕਰ ਰਹੇ ਹਨ। ਹਾਲ ਹੀ ਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਮਾਨਸਾ ਵਿਖੇ ਸਿੱਧੂ ਦੇ ਇਨਸਾਫ ਦੇ ਲਈ ਕੈਂਡਲ ਮਾਰਚ ਕੱਢਿਆ ਸੀ, ਜਿਸ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਹੋਏ ਸਨ।

You may also like