ਜਾਨੀ ਦੇ ਲਿਖੇ ਗੀਤ ‘ਯਾਦ ਪਿਯਾ ਕੀ ਆਨੇ ਲਗੀ’ ਛਾਇਆ ਟਰੈਂਡਿੰਗ ‘ਚ, ਨੇਹਾ ਕੱਕੜ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ, ਦੇਖੋ ਵੀਡੀਓ

Written by  Lajwinder kaur   |  November 17th 2019 10:30 AM  |  Updated: November 17th 2019 10:30 AM

ਜਾਨੀ ਦੇ ਲਿਖੇ ਗੀਤ ‘ਯਾਦ ਪਿਯਾ ਕੀ ਆਨੇ ਲਗੀ’ ਛਾਇਆ ਟਰੈਂਡਿੰਗ ‘ਚ, ਨੇਹਾ ਕੱਕੜ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ, ਦੇਖੋ ਵੀਡੀਓ

ਪੰਜਾਬੀ ਗੀਤਕਾਰ ਜਾਨੀ ਦਾ ਲਿਖਿਆ ਗੀਤ ‘ਯਾਦ ਪਿਯਾ ਕੀ ਆਨੇ ਲਗੀ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਇਸ ਰੋਮਾਂਟਿਕ ਗਾਣੇ ਨੂੰ ਨਾਮੀ ਗਾਇਕਾ ਨੇਹਾ ਕੱਕੜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਰਾਜ ਰਣਜੋਧ ਦਾ ਨਵਾਂ ਗੀਤ ‘END’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

90 ਦੇ ਦਹਾਕੇ ‘ਚ ਫਾਲਗੁਨੀ ਪਾਠਕ ਦਾ ਮਿਊਜ਼ਿਕ ਐਲਬਮ ਬਹੁਤ ਮਸ਼ਹੂਰ ਹੋਇਆ ਸੀ। ਜਿਸਦੇ ਸੁਪਰ ਹਿੱਟ ਗੀਤ ‘ਯਾਦ ਪਿਯਾ ਕੀ ਆਨੇ ਲਗੀ’ ਨੂੰ ਇੱਕ ਵਾਰ ਫਿਰ ਤੋਂ ਨਿਊ ਵਰਜਨ ‘ਚ ਪੇਸ਼ ਕੀਤਾ ਹੈ।

ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਤਾਨਿਸ਼ਕ ਬਾਗਚੀ ਨੇ । ਗਾਣੇ ਦਾ ਸ਼ਾਨਦਾਰ ਵੀਡੀਓ ਰਾਧਿਕਾ ਰਾਓ ਤੇ ਵਿਨੈ ਸਪਰੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੀਡੀਓ ਖ਼ੂਬਸੂਰਤ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਵੱਲੋਂ ਅਦਾਕਾਰੀ ਕੀਤੀ ਗਈ ਹੈ। ਗਾਣੇ ਦਾ ਵੀਡੀਓ ਬਹੁਤ ਹੀ ਖ਼ੂਬਸੂਰਤ ਹੈ ਜਿਸ ਨੂੰ ਸਸਪੈਂਸ ‘ਚ ਰੱਖ ਦਿੱਤਾ ਹੈ ਤੇ ਨਵੇਂ ਦਿਲਚਸਪ ਮੋੜ ਦਾ ਖੁਲਾਸਾ ਅਗਲੀ ਵੀਡੀਓ ‘ਚ ਕੀਤਾ ਜਾਵੇਗਾ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network