ਹਰਭਜਨ ਮਾਨ ਨੇ ਸਾਂਝੀਆਂ ਕੀਤੀਆਂ ਯਾਦਾਂ ਖੇਮੁਆਣੇ ਦੀਆਂ,ਪੁਰਾਣਾ ਵੀਡੀਓ ਹੋ ਰਿਹਾ ਵਾਇਰਲ

written by Shaminder | July 01, 2019

ਹਰਭਜਨ ਮਾਨ ਦਾ ਸਤਰੰਗੀ ਪੀਂਘ ਦੇ ਤਹਿਤ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ 'ਚ ਉਨ੍ਹਾਂ ਨੇ ਆਪਣੇ ਮਾਸੀ ਦੇ ਪਿੰਡ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ । ਯਾਦਾਂ ਖੇਮੂਆਣੇ ਦੀਆਂ ਤਹਿਤ ਜਾਰੀ ਕੀਤਾ ਗਿਆ ਇਹ ਵੀਡੀਓ ਕਾਫੀ ਪੁਰਾਣਾ ਹੈ ਜਿਸ ਨੂੰ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ 'ਚ ਉਨ੍ਹਾਂ ਨੇ ਆਪਣੀ ਫ਼ਿਲਮ ਦੀ ਸ਼ੂਟਿੰਗ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਹੋਇਆਂ ਦੱਸਿਆ ਹੈ ਕਿ ਕਿਸ ਤਰ੍ਹਾਂ ਇੱਥੇ ਇੱਕ ਗੀਤ ਫ਼ਿਲਮਾਇਆ ਗਿਆ ਸੀ । ਹੋਰ ਵੇਖੋ:ਪਿਤਾ ਹਰਭਜਨ ਮਾਨ ਦੇ ਪਾਏ ਪੂਰਨਿਆਂ ‘ਤੇ ਚੱਲਿਆ ਅਵਕਾਸ਼ ਮਾਨ, ਛੇਤੀ ਆ ਰਿਹਾ ਹੈ ਪਹਿਲਾ ਗਾਣਾ https://www.youtube.com/watch?v=ejvPNO0TimY&feature=youtu.be ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹਰਭਜਨ ਮਾਨ ਦਾ ਇੱਕ ਗੀਤ ਆਇਆ ਸੀ ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਭੈਣ ਭਰਾ ਦੇ ਪਿਆਰ ਨੂੰ ਦਰਸਾਇਆ ਗਿਆ ਸੀ ਕਿ ਕਿਸ ਤਰ੍ਹਾਂ ਜਦੋਂ ਕਿਸੇ ਭੈਣ ਦੇ ਸਾਰੀ ਉਮਰ ਦੇ ਮਾਪੇ ਯਾਨੀ ਕਿ ਭਰਾ ਉਸ ਤੋਂ ਵਿੱਛੜ ਜਾਂਦਾ ਹੈ ਤਾਂ ਆਪਣੇ ਪੇਕੇ ਪਿੰਡ ਜਾ ਕੇ ਭੈਣ ਕਿਸ ਤਰ੍ਹਾਂ ਆਪਣੇ ਭਰਾ ਨੂੰ ਯਾਦ ਕਰਕੇ ਵਿਲਕਦੀ ਹੈ । harbhajan maan के लिए इमेज परिणाम ਇਹ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ ਅਤੇ ਹੁਣ ਮੁੜ ਤੋਂ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ 'ਚ ਪੰਜਾਬ ਦਾ ਇਹ ਹਰਮਨ ਪਿਆਰਾ ਗਾਇਕ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰ ਰਿਹਾ ਹੈ । ਇਹ ਵੀਡੀਓ ਹਾਲਾਂਕਿ ਕਾਫੀ ਪੁਰਾਣਾ ਹੈ ਜੋ ਵਾਇਰਲ ਹੋ ਰਿਹਾ ਹੈ ।

0 Comments
0

You may also like