Advertisment

ਗਾਇਕ ਪ੍ਰਭ ਗਿੱਲ ਨੇ ਆਪਣੀ ਡੈਬਿਊ ਫ਼ਿਲਮ 'ਯਾਰ ਅਣਮੁੱਲੇ ਰਿਟਰਨ' ਦੇ ਸੈੱਟ ਤੋਂ ਸਾਂਝਾ ਕੀਤਾ ਇਹ ਵੀਡੀਓ

author-image
By Aaseen Khan
New Update
ਗਾਇਕ ਪ੍ਰਭ ਗਿੱਲ ਨੇ ਆਪਣੀ ਡੈਬਿਊ ਫ਼ਿਲਮ 'ਯਾਰ ਅਣਮੁੱਲੇ ਰਿਟਰਨ' ਦੇ ਸੈੱਟ ਤੋਂ ਸਾਂਝਾ ਕੀਤਾ ਇਹ ਵੀਡੀਓ
Advertisment
ਪੰਜਾਬੀ ਸਿਨੇਮਾ ਨੂੰ ਜਿੱਥੇ ਰੰਗ ਮੰਚ ਤੋਂ ਬਿਹਤਰੀਨ ਕਲਾਕਾਰ ਮਿਲ ਰਹੇ ਹਨ ਉਥੇ ਹੀ ਗਾਇਕੀ ਦੇ ਖੇਤਰ 'ਚੋਂ ਵੀ ਕਈ ਗਾਇਕਾਂ ਨੇ ਸਿਨੇਮਾ 'ਤੇ ਮੱਲਾਂ ਮਾਰੀਆਂ ਹਨ। ਹੁਣ ਇੱਕ ਹੋਰ ਪੰਜਾਬੀ ਗਾਇਕ ਪ੍ਰਭ ਗਿੱਲ ਫ਼ਿਲਮਾਂ 'ਚ ਐਂਟਰੀ ਕਰਨ ਜਾ ਰਹੇ ਹਨ। ਦੱਸ ਦਈਏ ਪ੍ਰਭ ਆਪਣੀ ਡੈਬਿਊ ਫ਼ਿਲਮ 'ਯਾਰ ਅਣਮੁੱਲੇ ਰਿਟਰਨ' ਦੇ ਸ਼ੂਟ 'ਚ ਰੁੱਝੇ ਹੋਏ ਜਿਸ ਦੇ ਸੈੱਟ ਤੋਂ ਉਹਨਾਂ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।
Advertisment
ਇਸ ਵੀਡੀਓ 'ਚ ਫ਼ਿਲਮ ਦੇ ਬਾਕੀ ਦੇ ਦੋ ਸਿਤਾਰੇ ਹਰੀਸ਼ ਵਰਮਾ ਤੇ ਯੁਵਰਾਜ ਹੰਸ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਇਹ ਫ਼ਿਲਮ 2011 'ਚ ਆਈ ਫ਼ਿਲਮ 'ਯਾਰ ਅਨਮੁੱਲੇ' ਦਾ ਸੀਕਵਲ ਹੋਣ ਵਾਲੀ ਹੈ ਜਿਸ ਰਾਹੀਂ ਪੰਜਾਬੀ ਇੰਡਸਟਰੀ ਨੂੰ ਹੁਨਰਮੰਦ ਕਲਾਕਾਰ ਹਰੀਸ਼ ਵਰਮਾ ਅਤੇ ਯੁਵਰਾਜ ਹੰਸ  ਮਿਲੇ ਸਨ। ਹੁਣ ਦੇਖਣਾ ਹੋਵੇਗਾ ਪ੍ਰਭ ਗਿੱਲ ਆਪਣੀ ਅਦਾਕਾਰੀ ਦੇ ਗੁਣਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਪਾਉਂਦੇ ਹਨ ਜਾਂ ਨਹੀਂ। ਹੋਰ ਵੇਖੋ : ਜਾਣੋ ਗਾਇਕੀ ਤੋਂ ਅਦਾਕਾਰੀ 'ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ
ਸ਼੍ਰੀ ਫ਼ਿਲਮਜ਼ ਅਤੇ ਜਰਨੈਲ ਘੁੰਮਣ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਹੈਰੀ ਭੱਟੀ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਗੁਰਜਿੰਦ ਮਾਨ ਦੀ ਕਹਾਣੀ ਹੈ ਜਿਹੜੀ ਕਿ ਅਗਲੇ ਸਾਲ ਯਾਨੀ 2020 'ਚ 6 ਮਾਰਚ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment