ਮੁੜ ਤੋਂ ਢਿੱਡੀਂ ਪੀੜਾਂ ਪਾਉਣ ਲਈ ਆ ਰਹੀ ਹੈ 'ਯਾਰ ਅਣਮੁੱਲੇ'

Written by  Shaminder   |  October 02nd 2019 11:11 AM  |  Updated: October 02nd 2019 11:11 AM

ਮੁੜ ਤੋਂ ਢਿੱਡੀਂ ਪੀੜਾਂ ਪਾਉਣ ਲਈ ਆ ਰਹੀ ਹੈ 'ਯਾਰ ਅਣਮੁੱਲੇ'

ਪੰਜਾਬੀ ਫ਼ਿਲਮ ਇੰਡਸਟਰੀ 'ਚ ਸੀਕਵੇਲ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ । ਪਹਿਲਾਂ ਨਿੱਕਾ ਜ਼ੈਲਦਾਰ ਦੇ ਸੀਕਵੇਲ ਬਣੇ,ਫਿਰ ਡੈਡੀ ਕੂਲ ਮੁੰਡੇ ਫੂਲ ਅਤੇ ਹੁਣ ਇੱਕ ਹੋਰ ਫ਼ਿਲਮ ਦਾ ਸੀਕਵੇਲ ਬਣਨ ਜਾ ਰਿਹਾ ਹੈ । ਜੀ ਹਾਂ 2013 'ਚ ਆਈ 'ਯਾਰ ਅਣਮੁੱਲੇ' ਫ਼ਿਲਮ ਦਾ ਹੁਣ ਦੂਜਾ ਭਾਗ ਬਣਨ ਜਾ ਰਿਹਾ ਹੈ । ਇਸ ਦੀ ਆਫੀਸ਼ੀਅਲ ਅਨਾਊਸਮੈਂਟ ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤੀ ਹੈ ਅਤੇ ਇਸ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ।

ਹੋਰ ਵੇਖੋ:ਜੈ ਰੰਧਾਵਾ ‘ਸੁੱਖਾ ਕਾਹਲੋਂ’ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ

https://www.instagram.com/p/B3FVUVGjhkt/?utm_source=ig_web_copy_link

ਇਸ ਫ਼ਿਲਮ 'ਚ ਯੁਵਰਾਜ ਹੰਸ,ਹਰੀਸ਼ ਵਰਮਾ ਅਤੇ ਪ੍ਰਭ ਗਿੱਲ ਨਜ਼ਰ ਆਉਣਗੇ । ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਜਦਕਿ ਨਿਰਦੇਸ਼ਕ ਹਨ ਹੈਰੀ ਭੱਟੀ ।ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਹਨ ਅਤੇ ਇਹ ਫ਼ਿਲਮ ਸਿਨੇਮਾ ਘਰਾਂ ਮਾਰਚ 2020 ਯਾਨੀ ਕਿ ਅਗਲੇ ਸਾਲ ਰਿਲੀਜ਼ ਹੋਵੇਗੀ ।

https://www.instagram.com/p/B2J6qlaluid/

ਇਸ ਫ਼ਿਲਮ ਦੇ ਪੋਸਟਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ ਫ਼ਿਲਮ 'ਚ ਮੁੜ ਤੋਂ ਯਾਰਾਂ ਬੇਲੀਆਂ ਦੀ ਕਹਾਣੀ ਨੂੰ ਦਰਸਾਇਆ ਜਾਵੇਗਾ ਅਤੇ ਇਹ ਫ਼ਿਲਮ ਮੁੜ ਤੋਂ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਵੇਗੀ । ਇਸ ਪੋਸਟਰ ਨੂੰ ਸਾਂਝੇ ਕਰਦੇ ਹੋਏ ਨਵਰਾਜ ਹੰਸ ਨੇ ਆਪਣੇ ਭਰਾ ਅਤੇ ਅਦਾਕਾਰ ਯੁਵਰਾਜ ਹੰਸ ਨੂੰ ਵਧਾਈ ਦਿੱਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network