ਕਾਲਜ ‘ਚ ਸਟੂਡੈਂਟਸ ਦੀ ਲਾਈਫ਼ ਨੂੰ ਬਿਆਨ ਕਰਦਾ ‘ਯਾਰ ਅਣਮੁੱਲੇ ਰਿਟਰਨਜ਼’ ਦਾ ਪਹਿਲਾ ਗੀਤ ‘ਓਸਕਰ’ ਸਿੰਗਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

Written by  Lajwinder kaur   |  February 20th 2020 12:23 PM  |  Updated: February 20th 2020 12:23 PM

ਕਾਲਜ ‘ਚ ਸਟੂਡੈਂਟਸ ਦੀ ਲਾਈਫ਼ ਨੂੰ ਬਿਆਨ ਕਰਦਾ ‘ਯਾਰ ਅਣਮੁੱਲੇ ਰਿਟਰਨਜ਼’ ਦਾ ਪਹਿਲਾ ਗੀਤ ‘ਓਸਕਰ’ ਸਿੰਗਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

ਹਰ ਸ਼ਖ਼ਸ਼ ਦੀ ਜ਼ਿੰਦਗੀ ‘ਚ ਸਟੂਡੈਂਟਸ ਲਾਈਫ਼ ਅਜਿਹੇ ਖ਼ਾਸ ਲੰਮ੍ਹੇ ‘ਚੋਂ ਇੱਕ ਹੁੰਦੇ ਨੇ ਜੋ ਸਾਰੀ ਉਮਰ ਇਨਸਾਨ ਦੇ ਨਾਲ ਜੁੜੇ ਰਹਿੰਦੇ ਨੇ । ਕਾਲਜ ‘ਚ ਮਿਲੇ ਯਾਰ ਤੇ ਯਾਰੀਆਂ ਦੇ ਨਾਲ ਜੁੜੀਆਂ ਯਾਦਾਂ ਹਰ ਇਨਸਾਨ ਦੇ ਨਾਲ ਰਹਿੰਦੀਆਂ ਹਨ । ਕਾਲਜ ਦੀ ਖੱਟੀ ਮਿੱਠੀ ਜ਼ਿੰਦਗੀ ਨੂੰ ਬਿਆਨ ਕਰਦੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ਦਾ ਪਹਿਲਾ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਜੀ ਹਾਂ ਓਸਕਰ (Oscar) ਗੀਤ ਜੋ ਕਿ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ਇਸ ਗੀਤ ਨੂੰ ਸਿੰਗਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਬਾਕਮਾਲ ਦੇ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸਦੇ ਚੱਲਦੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ । ਇਸ ਗੀਤ ਦੇ ਬੋਲ  ਸਰਬ ਘੁੰਮਣ ਨੇ ਲਿਖੇ ਨੇ ਤੇ ਮਿਊਜ਼ਿਕ ਪਰਗਟ ਘੁੰਮਣ ਨੇ ਦਿੱਤਾ ਹੈ । ਗੀਤ ਨੂੰ ਹਰੀਸ਼, ਪ੍ਰਭ ਤੇ ਯੁਵਰਾਜ ਉੱਤੇ ਫਿਲਮਾਇਆ ਗਿਆ ਹੈ ।

ਹੋਰ ਵੇਖੋ:‘ਯਾਰ ਅਣਮੁੱਲੇ ਰਿਟਰਨਜ਼' ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ, ਸਾਹਮਣੇ ਆਇਆ ਫ਼ਿਲਮ ਦਾ ਨਵਾਂ ਪੋਸਟਰ

ਯਾਰ ਅਣਮੁੱਲੇ ਰਿਟਰਨਜ਼ ਜੋ ਕਿ ਮਲਟੀ ਸਟਾਰਰ ਫ਼ਿਲਮ ਹੈ, ਇਸ ਫ਼ਿਲਮ ‘ਚ ਹਰੀਸ਼ ਵਰਮਾ, ਪ੍ਰਭ ਗਿੱਲ, ਯੁਵਰਾਜ ਹੰਸ ਤੋਂ ਇਲਾਵਾ Jesleen Slaich, ਨਿਕੀਤ ਕੌਰ ਢਿੱਲੋਂ, ਨਵਪ੍ਰੀਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ । ਇਹ ਫ਼ਿਲਮ ਸਾਲ 2013 'ਚ ਆਈ ਸੁਪਰ ਹਿੱਟ ਫ਼ਿਲਮ 'ਯਾਰ ਅਣਮੁੱਲੇ' ਦਾ ਸਿਕਵਲ ਹੈ । ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ ।

ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ । ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ । ਇਹ ਫ਼ਿਲਮ 27 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network