ਸੰਗਰੂਰ 'ਚ 'ਯਾਰ ਜਿਗਰੀ ਕਸੂਤੀ ਡਿਗਰੀ' ਦੀ ਟੀਮ ਹੋਈ ਪੱਬਾਂ ਭਾਰ 

Written by  Shaminder   |  October 11th 2018 11:43 AM  |  Updated: October 11th 2018 11:43 AM

ਸੰਗਰੂਰ 'ਚ 'ਯਾਰ ਜਿਗਰੀ ਕਸੂਤੀ ਡਿਗਰੀ' ਦੀ ਟੀਮ ਹੋਈ ਪੱਬਾਂ ਭਾਰ 

'ਯਾਰ ਜਿਗਰੀ ਕਸੂਤੀ ਡਿਗਰੀ' ਦੀ ਵੈੱਬ ਸੀਰੀਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪਿਛਲੇ ਦਿਨੀਂ ਕਸੂਤੀ ਡਿਗਰੀ ਦੀ ਟੀਮ ਸੰਗਰੂਰ 'ਚ ਪਹੁੰਚੀ । ਜਿੱਥੇ ਇਸ ਟੀਮ ਨੂੰ ਮਿਲਣ ਲਈ ਅਤੇ ਉਨ੍ਹਾਂ ਨਾਲ ਸੈਲਫੀ ਲੈਣ ਦਾ ਕਰੇਜ਼ ਲੋਕਾਂ ਦੇ ਸਿਰਾਂ 'ਤੇ ਚੜ ਕੇ ਬੋਲ ਰਿਹਾ ਹੈ । ਗਰਾਊਂਡ ਜਿੱਥੇ ਕਸੂਤੀ ਡਿਗਰੀ ਦੀ ਟੀਮ ਪਹੁੰਚੀ ਸੀ ਲੋਕਾਂ ਨਾਲ ਏਨਾ ਭਰ ਚੁੱਕਿਆ ਸੀ ਕਿ ਕਿਸੇ ਨੂੰ ਖੜੇ ਹੋਣ ਲਈ ਵੀ ਜਗ੍ਹਾ ਨਹੀਂ ਸੀ ਮਿਲ ਰਹੀ ਅਤੇ ਟੀਮ ਏਨੀ ਭੀੜ ਅਤੇ ਲੋਕਾਂ ਦੇ ਉਤਸ਼ਾਹ ਨੂੰ ਵੇਖ ਕੇ ਪੱਬਾਂ ਭਾਰ ਸੀ ।

ਹੋਰ ਵੇਖੋ  : ‘ਯਾਰ ਜਿਗਰੀ ਕਸੂਤੀ ਡਿਗਰੀ’ ਨਾਲ ਹਾਜ਼ਿਰ ਨੇ ਸ਼ੈਰੀ ਮਾਨ

https://www.instagram.com/p/BohvYtUHibE/?hl=en&taken-by=sarangsikander

ਇਸ ਦਾ ਇੱਕ ਵੀਡਿਓ ਸਾਰੰਗ ਸਿਕੰਦਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । 'ਯਾਰ ਜਿਗਰੀ ਕਸੂਤੀ ਡਿਗਰੀ' ਦੀ ਵੈੱਬ ਸੀਰੀਜ਼ ਦਾ ਤੀਜਾ ਭਾਗ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਕਈ  ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ।ਸ਼ੈਰੀ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਗੀਤ ਨੂੰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ

ਇਸ ਗੀਤ ਦੇ ਵੀਡਿਓ ਨੂੰ ਬਨਾਉਣ ਲਈ ਕਈ ਕਲਾਕਾਰਾਂ ਨੇ ਮਿਹਨਤ ਕੀਤੀ । ਇਨ੍ਹਾਂ ਕਲਾਕਾਰਾਂ ਨੇ ਪਰਦੇ ਦੇ ਪਿੱਛੇ ਇਸ ਗੀਤ ਦੇ ਇੱਕ-ਇੱਕ ਸੀਨ ਨੂੰ ਫਿਲਮਾਉਣ ਲਈ ਕਿੰਨੀ ਮਿਹਨਤ ਕੀਤੀ ਹੈ ਇਸ ਨੂੰ ਦਰਸਾਉਂਦੇ ਕਈ ਵੀਡਿਓ ਪਹਿਲਾਂ ਵੀ ਵੈੱਬ ਸੀਰੀਜ਼ ਦੇ ਤਹਿਤ ਜਾਰੀ ਕੀਤੇ ਗਏ ਸਨ ਇਸ ਗੀਤ 'ਚ ਇਨ੍ਹਾਂ ਕਲਾਕਾਰਾਂ ਨੇ ਸਮੇਂ ,ਸਥਾਨ ਅਤੇ ਸਿਚੁਏਸ਼ਨ ਦਾ ਖਿਆਲ ਰੱਖਦੇ ਹੋਏ ਜਿਸ ਤਰ੍ਹਾਂ ਦੀ  ਡਾਇਲਾਗ ਡਿਲੀਵਰੀ 'ਤੇ ਧਿਆਨ ਦਿੱਤਾ ਹੈ ਉਹ  ਬਾਕਮਾਲ ਹੈ ।

ਕਿਉਂਕਿ ਇਨ੍ਹਾਂ ਕਲਾਕਾਰਾਂ ਦੀ ਮਿਹਨਤ ਜਦੋਂ ਪਰਦੇ 'ਤੇ ਆਈ ਤਾਂ ਹਰ ਕੋਈ ਅਸ਼-ਅਸ਼ ਕਰ ਉੱਠਿਆ ਅਤੇ ਜਿੱਥੇ ਇਸ ਗੀਤ ਨੂੰ ਖੂਬ ਵਾਹ-ਵਾਹੀ ਮਿਲੀ ।ਉੱਥੇ ਹੀ ਸਾਰੰਗ ਸਿਕੰਦਰ ਨੇ ਵੀ ਬਿਹਤਰੀਨ ਕੰਮ ਕੀਤਾ ਹੈ । ਇਨ੍ਹਾਂ ਸਾਰਿਆਂ ਨੇ ਜਿੱਥੇ ਇਸ ਗੀਤ ਲਈ ਬਹੁਤ ਮਿਹਨਤ ਕੀਤੀ ,ਇਸਦੇ ਨਾਲ ਹੀ ਸ਼ੂਟਿੰਗ ਦੌਰਾਨ ਖੂਬ ਮੌਜ ਮਸਤੀ ਵੀ ਕੀਤੀ । ਇਸ ਦੀ ਟੀਮ ਜਦੋਂ ਸੰਗਰੂਰ ਪਹੁੰਚੀ ਤਾਂ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ ਅਤੇ ਲੋਕਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਟੀਮ ਵੀ ਖੁਸ਼ ਨਜ਼ਰ ਆਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network