ਦਗਾਬਾਜ਼ ਦੋਸਤਾਂ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਕਮਲਹੀਰ ਦਾ ਗਾਇਆ ਇਹ ਗੀਤ

written by Shaminder | July 10, 2019

ਕਮਲਹੀਰ ਦੀ ਆਵਾਜ਼ 'ਚ ਗਾਇਆ ਹੋਇਆ ਅਤਟ ਗਿੱਲ ਰੌਂਤਾ ਦੇ ਬੋਲਾਂ ਨਾਲ ਸ਼ਿੰਗਾਰਿਆ ਹੋਇਆ ਗੀਤ 'ਯਾਰ ਕਾਹਦਾ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸੰਗਤਾਰ ਨੇ । ਹੋਰ ਵੇਖੋ:ਪੰਜਾਬੀਆਂ ਨੂੰ ਪਾਣੀਆਂ ਨੂੰ ਸਾਂਭਣ ਦਾ ਸੁਨੇਹਾ ਇਸ ਤਰ੍ਹਾਂ ਦੇ ਰਹੇ ਹਨ ਗੁਰਪ੍ਰੀਤ ਘੁੱਗੀ,ਕਮਲਹੀਰ ਨੇ ਸਾਂਝਾ ਕੀਤਾ ਵੀਡੀਓ https://www.instagram.com/p/Bva0MNRJ08p/ ਇਸ ਗੀਤ 'ਚ ਗੱਦਾਰ ਯਾਰ ਦਾ ਜ਼ਿਕਰ ਕੀਤਾ ਗਿਆ ਹੈ ਜੋ ਪਿੱਠ 'ਚ ਛੁਰਾ ਖੋਬਣ ਤੋਂ ਬਾਜ਼ ਨਹੀਂ ਹੁੰਦਾ । ਜੋ ਪਹਿਲਾਂ ਵਿਸ਼ਵਾਸ਼ ਹਾਸਲ ਕਰਦਾ ਹੈ ਅਤੇ ਉਸ ਤੋਂ ਬਾਅਦ ਆਪਣੇ ਯਾਰ ਨਾਲ ਦਗਾ ਕਮਾਉਂਦਾ ਹੈ । ਇਸ ਗੀਤ 'ਚ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਕਿਸੇ 'ਤੇ ਕਦੇ ਵੀ ਨਹੀਂ ਕਰਨਾ ਚਾਹੀਦਾ । ਕਮਲਹੀਰ ਅਤੇ ਮਨਮੋਹਨ ਵਾਰਿਸ ਨੇ ਹਮੇਸ਼ਾ ਹੀ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਉਨ੍ਹਾਂ ਦੇ ਹਰ ਗੀਤ 'ਚ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

0 Comments
0

You may also like