ਦਗਾਬਾਜ਼ ਦੋਸਤਾਂ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਕਮਲਹੀਰ ਦਾ ਗਾਇਆ ਇਹ ਗੀਤ

Written by  Shaminder   |  July 10th 2019 04:26 PM  |  Updated: July 10th 2019 04:26 PM

ਦਗਾਬਾਜ਼ ਦੋਸਤਾਂ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਕਮਲਹੀਰ ਦਾ ਗਾਇਆ ਇਹ ਗੀਤ

ਕਮਲਹੀਰ ਦੀ ਆਵਾਜ਼ 'ਚ ਗਾਇਆ ਹੋਇਆ ਅਤਟ ਗਿੱਲ ਰੌਂਤਾ ਦੇ ਬੋਲਾਂ ਨਾਲ ਸ਼ਿੰਗਾਰਿਆ ਹੋਇਆ ਗੀਤ 'ਯਾਰ ਕਾਹਦਾ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸੰਗਤਾਰ ਨੇ ।

ਹੋਰ ਵੇਖੋ:ਪੰਜਾਬੀਆਂ ਨੂੰ ਪਾਣੀਆਂ ਨੂੰ ਸਾਂਭਣ ਦਾ ਸੁਨੇਹਾ ਇਸ ਤਰ੍ਹਾਂ ਦੇ ਰਹੇ ਹਨ ਗੁਰਪ੍ਰੀਤ ਘੁੱਗੀ,ਕਮਲਹੀਰ ਨੇ ਸਾਂਝਾ ਕੀਤਾ ਵੀਡੀਓ

https://www.instagram.com/p/Bva0MNRJ08p/

ਇਸ ਗੀਤ 'ਚ ਗੱਦਾਰ ਯਾਰ ਦਾ ਜ਼ਿਕਰ ਕੀਤਾ ਗਿਆ ਹੈ ਜੋ ਪਿੱਠ 'ਚ ਛੁਰਾ ਖੋਬਣ ਤੋਂ ਬਾਜ਼ ਨਹੀਂ ਹੁੰਦਾ । ਜੋ ਪਹਿਲਾਂ ਵਿਸ਼ਵਾਸ਼ ਹਾਸਲ ਕਰਦਾ ਹੈ ਅਤੇ ਉਸ ਤੋਂ ਬਾਅਦ ਆਪਣੇ ਯਾਰ ਨਾਲ ਦਗਾ ਕਮਾਉਂਦਾ ਹੈ ।

ਇਸ ਗੀਤ 'ਚ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਕਿਸੇ 'ਤੇ ਕਦੇ ਵੀ ਨਹੀਂ ਕਰਨਾ ਚਾਹੀਦਾ । ਕਮਲਹੀਰ ਅਤੇ ਮਨਮੋਹਨ ਵਾਰਿਸ ਨੇ ਹਮੇਸ਼ਾ ਹੀ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਉਨ੍ਹਾਂ ਦੇ ਹਰ ਗੀਤ 'ਚ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network