ਕਿਸ ਤਰ੍ਹਾਂ ਲੋਕ ਕਰਦੇ ਨੇ 'ਯਾਰ ਮਾਰ' ਵੇਖੋ ਅੱਜ ਦੇ ਆਸ਼ਕਾਂ ਦੀ ਅਸਲੀਅਤ 

written by Shaminder | July 15, 2019

ਅਨਮੋਲ ਗਗਨ ਮਾਨ ਦਾ ਨਵਾਂ ਗੀਤ ਯਾਰ ਮਾਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਅਨਮੋਲ ਗਗਨ ਮਾਨ ਨੇ ਦਗਾਬਾਜ਼ ਦੋਸਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਗੀਤ ਦੇ ਬੋਲ ਸਿਮਰਨ ਕੌਰ ਨੇ ਲਿਖੇ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਹਕੀਮ ਨੇ । ਇਸ ਗੀਤ ਦੀ ਵੀਡੀਓਗ੍ਰਾਫੀ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਕੀਤੀ ਗਈ ਹੈ।
 ਇਸ ਵੀਡੀਓ 'ਚ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਮਾਂ ਆਉੇਣ 'ਤੇ ਧੋਖਾ ਕਰਨ ਵਾਲਿਆਂ ਨੂੰ ਜਵਾਬ ਮਿਲ ਹੀ ਜਾਂਦਾ ਹੈ । ਇੱਕ ਤਰ੍ਹਾਂ ਇਸ ਗੀਤ 'ਚ ਅਨਮੋਲ ਗਗਨ ਮਾਨ ਨੇ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਤੁਸੀਂ ਧੋਖੇ ਨਾਲ ਆਪਣਾ ਨਾਮ ਤਾਂ ਬਣਾ ਲੈਂਦੇ ਹੋ ਪਰ ਆਖਿਰ ਨੂੰ ਜੇ ਤੁਸੀਂ ਕਿਸੇ ਨਾਲ ਬੁਰਾ ਕਰਦੇ ਹੋ ਤਾਂ ਨਤੀਜ਼ਾ ਦੇਰ ਸਵੇਰ ਤੁਹਾਨੂੰ ਭੁਗਤਣਾ ਪਵੇਗਾ।

0 Comments
0

You may also like