ਯਾਮੀ ਗੌਤਮ ਦਾ ਇੰਸਟਾਗ੍ਰਾਮ ਅਕਾਉਂਟ ਹੋਇਆ ਹੈਕ, ਅਦਾਕਾਰਾ ਨੇ ਫੈਨਜ਼ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

written by Pushp Raj | April 04, 2022

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਯਾਮੀ ਗੌਤਮ ਦਾ ਇੰਸਟਾਗ੍ਰਾਮ ਅਕਾਉਂਟ ਹੈਕ ਹੋ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਯਾਮੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਯਾਮੀ ਨੇ ਖ਼ੁਦ ਦੇ ਫੈਨਜ਼ ਨੂੰ ਕਿਸੇ ਵੀ ਤਰ੍ਹਾਂ ਸਾਈਬਰ ਕ੍ਰਾਈਮ ਤੇ ਅਨਧਿਕਾਰਤ ਗਤੀਵਿਧੀਆਂ ਲਈ ਸਚੇਤ ਰਹਿਣ ਦੀ ਅਪੀਲ ਕੀਤੀ ਹੈ।

image From instagram

ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਸ਼ੇਅਰ ਕਰਦੇ ਹੋਏ ਯਾਮੀ ਨੇ ਇੰਸਟਾਗ੍ਰਾਮ ਅਕਾਉਂਟ ਹੈਕ ਹੋਣ ਦੀ ਜਾਣਕਾਰੀ ਦਿੱਤੀ ਹੈ। ਯਾਮੀ ਨੇ ਕਿਹਾ ਕਿ ਉਹ ਪਿਛਲੇ ਦੋ ਦਿਨਾਂ ਤੋਂ ਆਪਣਾ ਇੰਸਟਾਗ੍ਰਾਮ ਅਕਾਉਂਟ ਇਸਤੇਮਾਲ ਨਹੀਂ ਕਰ ਪਾ ਰਹੀ ਹੈ। ਸ਼ਾਇਦ ਉਸ ਦਾ ਅਕਾਉਂਟ ਹੈਕ ਹੋ ਗਿਆ ਹੈ।

ਇਸ ਦੇ ਨਾਲ ਹੀ ਯਾਮੀ ਗੌਤਮ ਨੇ ਆਪਣੇ ਫੈਨਜ਼ ਨੂੰ ਸਾਈਬਰ ਕ੍ਰਾਈਮ ਪ੍ਰਤੀ ਜਾਗਰੂਕ ਕਰਦੇ ਹੋਏ ਉਨ੍ਹਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਯਾਮੀ ਗੌਤਮ ਨੇ ਕਿਹਾ ਫੈਨਜ਼ ਨੂੰ ਕਿਹਾ, "'ਜੇਕਰ ਮੇਰੇ ਖਾਤੇ ਰਾਹੀਂ ਕੋਈ ਅਸਾਧਾਰਨ ਗਤੀਵਿਧੀ ਹੁੰਦੀ ਹੈ, ਤਾਂ ਕਿਰਪਾ ਕਰਕੇ ਇਸ ਬਾਰੇ ਸੁਚੇਤ ਰਹੋ। ਤੁਹਾਡਾ ਧੰਨਵਾਦ! "

image From instagram

ਦੱਸ ਦੇਈਏ ਕਿ ਯਾਮੀ ਗੌਤਮ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 15 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਯਾਮੀ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓ ਆਦਿ ਸ਼ੇਅਰ ਕਰਦੀ ਰਹਿੰਦੀ ਹੈ। ਦੋ ਦਿਨ ਪਹਿਲਾਂ ਦੀ ਇੱਕ ਪੋਸਟ ਉਨ੍ਹਾਂ ਦੇ ਇੰਸਟਾ ਪੇਜ 'ਤੇ ਦਿਖਾਈ ਦੇ ਰਹੀ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਫਿਲਮ ਦੇ ਗੀਤ ਦਾ ਵੀਡੀਓ ਸ਼ੇਅਰ ਕੀਤਾ ਹੈ। ਯਾਮੀ ਨੇ ਆਪਣੇ ਅਕਾਉਂਟ ਹੈਕ ਹੋਣ ਨੂੰ ਲੈ ਕੀ ਕਦਮ ਚੁੱਕੇ ਹਨ , ਇਸ ਬਾਰੇ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ।

image From instagram

ਹੋਰ ਪੜ੍ਹੋ : ਯਾਮੀ ਗੌਤਮ ਦੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੋਲਡ ਅਵਤਾਰ 'ਚ ਨਜ਼ਰ ਆਈ ਆਦਾਕਾਰਾ

ਯਾਮੀ ਜਲਦੀ ਹੀ ਫਿਲਮ ਦਸਵੀ ਵਿੱਚ ਨਜ਼ਰ ਆਵੇਗੀ। ਇਸ ਫਿਲਮ 'ਚ ਉਹ ਇਕ ਸਖਤ ਪੁਲਸ ਅਫਸਰ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫਿਲਮ 'ਚ ਅਭਿਸ਼ੇਕ ਬੱਚਨ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਨੂੰ OTT ਪਲੇਟਫਾਰਮ Netflix 'ਤੇ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯਾਮੀ 'ਓ ਮਾਈ ਗੌਡ 2' ਅਤੇ 'ਲਾਸਟ' 'ਚ ਵੀ ਨਜ਼ਰ ਆਵੇਗੀ।

You may also like