ਯਮਲੇ ਦੀ ਤੂੰਬੀ ਵਾਂਗ ਪੂਰੇ ਸੁਰ 'ਚ ਹਿੱਲਦਾ ਹੈ ਜੱਟੀ ਦਾ ਲੱਕ 

written by Shaminder | December 18, 2018

ਸੋਨੀ ਮਾਨ ਅਤੇ ਰਣਵੀਰ ਸਿੰਘ ਦਾ ਗੀਤ 'ਯਮਲੇ ਦੀ ਤੂੰਬੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹੈਪੀ ਬੰਡਾਲਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਇਕਵਿੰਦਰ ਸਿੰਘ ਨੇ । ਇਸ ਗੀਤ 'ਚ ਲਾਲ ਚੰਦ ਯਮਲਾ ਜੱਟ ਦੀ ਤੂੰਬੀ ਦੇ ਨਾਲ ਜੱਟੀ ਦੇ ਲੱਕ ਦੀ ਤੁਲਨਾ ਕੀਤੀ ਗਈ ਹੈ ਜੋ ਕਿ ਤੂੰਬੀ ਵਾਂਗ ਹਿੱਲਦਾ ਹੈ ।ਇਸ ਦੇ ਨਾਲ ਹੀ ਰਣਵੀਰ ਸਿੰਘ ਨੇ ਇਸ ਗੀਤ 'ਚ ਜੱਟ ਦੀ ਵੀ ਤਾਰੀਫ ਕੀਤੀ ਹੈ ਜੋ ਕਿ ਕਿਸੇ ਨਾਲੋਂ ਘੱਟ ਨਹੀਂ ਹੈ । ਹੋਰ ਵੇਖੋ :ਹਰ ਗਾਇਕ ਦੀ ਨਕਲ ‘ਚ ਮਾਹਿਰ ਨੇ ਸੁਦੇਸ਼ ਲਹਿਰੀ,ਵੇਖੋ ਉਨ੍ਹਾਂ ਦੇ ਨਵੇਂ ਅਤੇ ਕੁਝ ਪੁਰਾਣੇ ਵੀਡਿਓ https://www.youtube.com/watch?v=qd4cGGuvLDs&feature=youtu.be ਗੱਭਰੂ ਦੀ ਤੁਲਨਾ ਉਨ੍ਹਾਂ ਨੇ ਮਾਣਕ ਦੀ ਹੇਕ ਨਾਲ ਕੀਤੀ ਹੈ । ਇਸ ਗੀਤ ਦਾ ਵੀਡਿਓ ਬਹੁਤ ਹੀ ਖੁਬਸੂਰਤ ਬਣਾਇਆ ਗਿਆ ਹੈ । ਗੀਤ 'ਚ ਜੱਟੀ ਦੇ ਰੌਅਬਦਾਰ ਰਸੂਖ ਅਤੇ ਜੱਟ ਦੀ ਘੈਂਟ ਸ਼ਖਸੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਹੋਰ ਵੇਖੋ :ਸੈਫ ਤੇ ਕਰੀਨਾ ਦਾ ਨਵਾਬ ਤੈਮੂਰ ਅਲੀ ਖਾਨ ਸਾਊਥ ਅਫਰੀਕਾ ਵਿੱਚ ਮਨਾ ਰਿਹਾ ਹੈ ਛੁੱਟੀਆਂ, ਮਸਤੀ ਕਰਦੇ ਦੀ ਦੇਖੋ ਵੀਡਿਓ ਇਹ ਦੋਵੇਂ ਬਰਾਬਰ ਦਾ ਰੁਤਬਾ ਰੱਖਦੇ ਨੇ । ਗੀਤ ਨੂੰ ਪ੍ਰੋਡਿਊਸ ਕੀਤਾ ਹੈ ਅਮੋਲਕ ਦੀਪ ਭੁੱਲਰ ,ਰਣਜੋਧ ਬਾਠ ਅਤੇ ਮਨਜੋਤ ਭੁੱਲਰ ਨੇ ਕੀਤਾ ਹੈ । ਹੈਪੀ ਬੰਡਾਲਾ ਦੀ ਕਲਮ ਚੋਂ ਨਿਕਲੇ ਬੋਲਾਂ ਨੂੰ ਬੜੀ ਹੀ ਖੁਬਸੂਰਤੀ ਨਾਲ ਆਪਣੀ ਅਵਾਜ਼ 'ਚ ਪਿਰੋਣ ਦੀ ਕੋਸ਼ਿਸ਼ ਕੀਤੀ ਹੈ ਸੋਨੀ ਮਾਨ ਅਤੇ ਰਣਵੀਰ ਸਿੰਘ ਨੇ ।

Yamle Di Tumbi Yamle Di Tumbi
 

0 Comments
0

You may also like