Advertisment

ਕਿਸ-ਕਿਸ ਨੂੰ ਯਾਦ ਹੈ ਪੰਜਾਬੀ ਫ਼ਿਲਮਾਂ ਦਾ ਸਰਪੰਚ, ਇਸ ਫ਼ਿਲਮ ਨਾਲ ਬਣੀ ਸੀ ਯਸ਼ ਸ਼ਰਮਾ ਦੀ ਪਹਿਚਾਣ

author-image
By Rupinder Kaler
New Update
ਕਿਸ-ਕਿਸ ਨੂੰ ਯਾਦ ਹੈ ਪੰਜਾਬੀ ਫ਼ਿਲਮਾਂ ਦਾ ਸਰਪੰਚ, ਇਸ ਫ਼ਿਲਮ ਨਾਲ ਬਣੀ ਸੀ ਯਸ਼ ਸ਼ਰਮਾ ਦੀ ਪਹਿਚਾਣ
Advertisment
ਯਸ਼ ਸ਼ਰਮਾ ਪੰਜਬੀ ਫ਼ਿਲਮ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਨੇ ਆਦਕਾਰੀ ਨਾਲ ਲੱਗਪਗ 4 ਦਹਾਕੇ ਫ਼ਿਲਮ ਇੰਡਸਟਰੀ ’ਤੇ ਰਾਜ ਕੀਤਾ ਹੈ ।ਯਸ਼ ਸ਼ਰਮਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉੇਹਨਾਂ ਦਾ ਜਨਮ 31 ਅਕਤੂਬਰ 1934 ਨੂੰ ਪਾਕਿਸਤਾਨ ਦੇ ਸਿਆਲਕੋਟ ਦੇ ਰਹਿਣ ਵਾਲੇ ਪੰਡਤ ਪਰਿਵਾਰ ਵਿੱਚ ਹੋੲਆ ਸੀ । ਯਸ਼ ਸ਼ਰਮਾ ਹਾਲੇ ਛੋਟੀ ਉਮਰ ਦੇ ਹੀ ਸਨ ਕਿ ਦੇਸ਼ ਦੀ ਵੰਡ ਹੋ ਗਈ ਤੇ ਉਹ ਪਰਿਵਾਰ ਸਮੇਤ ਅੰਮ੍ਰਿਤਸਰ ਦੀ ਰੇਲਵੇ ਕਾਲੋਨੀ ਰਹਿਣ ਲੱਗੇ । ਯਸ਼ ਸ਼ਰਮਾ ਨੇ ਅੰਮ੍ਰਿਤਸਰ ਦੇ ਸਰਕਾਰੀ ਹਾਈ ਸਕੂਲ ਤੋਂ ਮੁੱਢਲੀ ਪੜ੍ਹਾਈ ਕੀਤੀ । ਇਸ ਤੋਂ ਬਾਅਦ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਦਾਖਲਾ ਲਿਆ । ਕਾਲਜ ਵਿੱਚ ਪੜ੍ਹਦੇ ਹੋਏ ਹੀ ਯਸ਼ ਸ਼ਰਮਾ ਦੀ ਰੂਚੀ ਅਦਾਕਾਰੀ ਵਿੱਚ ਹੋ ਗਈ ਉਹਨਾਂ ਨੇ ਇੰਡੀਅਨ ਕਲਚਰਲ ਸੁਸਾਇਟੀ ਅਤੇ ਡਰਾਮੈਟਿਕ ਕਲੱਬ, ਅੰਮ੍ਰਿਤਸਰ ਵਿੱਚ ਨਾਟਕਾਂ ਵਿੱਚ ਅਦਾਕਾਰੀ ਦਿਖਾਈ । ਅਦਾਕਾਰੀ ਦੇ ਨਾਲ ਨਾਲ ਯਸ਼ ਸ਼ਰਮਾ ਆਪਣੇ ਕਾਲਜ ਦੀ ਭੰਗੜਾ ਟੀਮ ਦੇ ਕਪਤਾਨ ਵੀ ਸਨ ।
Advertisment
publive-image 20 ਅਕਤੂਬਰ 1964 ਨੂੰ ਉਸਦਾ ਵਿਆਹ ਸਵਿੱਤਰੀ ਨਾਲ ਹੋਇਆ। ਇਨ੍ਹਾਂ ਦਾ ਇਕੋ ਪੁੱਤਰ ਰਾਜੀਵ ਸ਼ਰਮਾ ਹੈ। ਕਾਲਜ ਵਿੱਚ ਨਾਟਕ ਖੇਡਦੇ ਖੇਡਦੇ ਯਸ਼ ਸ਼ਰਮਾ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਿਆ । ਉਹਨਾਂ ਦੀ ਪਹਿਲੀ ਫ਼ਿਲਮ ‘ਖੇਡ ਪ੍ਰੀਤਾਂ ਦੀ’ ਦੀ ਸੀ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ । ਉਹਨਾਂ ‘ਮੇਲੇ ਮਿੱਤਰਾਂ ਦੇ’, ‘ਮਾਂ ਦਾ ਲਾਡਲਾ’, ‘ਤੇਰੇ ਰੰਗ ਨਿਆਰੇ’, ‘ਮਿੱਤਰ ਪਿਆਰੇ ਨੂੰ’, ‘ਮੈਂ ਪਾਪੀ ਤੁਮ ਬਖ਼ਸ਼ਣਹਾਰ’, ‘ਸੱਚਾ ਮੇਰਾ ਰੂਪ ਹੈ’, ‘ਸਵਾ ਲਾਖ ਸੇ ਏਕ ਲੜਾਊਂ’ ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ । ਪਰ ਯਸ਼ ਸ਼ਰਮਾ ਨੂੰ ਅਸਲ ਪਹਿਚਾਣ ‘ਸਰਪੰਚ’ ਫ਼ਿਲਮ ਨਾਲ ਮਿਲੀ ਇਸ ਫ਼ਿਲਮ ਵਿੱਚ ਉਹਨਾਂ ਨੇ ‘ਸਰਪੰਚ ਧਰਮਦਾਸ’ ਦਾ ਸ਼ਾਨਦਾਰ ਕਿਰਦਾਰ ਅਦਾ ਕੀਤਾ ਤੇ ਇਸ ਦੇ ਨਾਲ ਹੀ ਉਹ ਪਾਲੀਵੁੱਡ ਸਰਪੰਚ ਬਣ ਗਏ, ਯਸ਼ ਸ਼ਰਮਾ ਨੇ ਸੈਂਕੜੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਅਮਿੱਟ ਛਾਪ ਛੱਡੀ। ਪੰਜਾਬੀ ਫ਼ਿਲਮਾਂ ਦਾ ਅਜ਼ੀਮ ਅਦਾਕਾਰ ਯਸ਼ ਸ਼ਰਮਾ 29 ਦਸੰਬਰ 2005 ਨੂੰ 71 ਸਾਲਾਂ ਦੀ ਉਮਰੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ । ਯਸ਼ ਸ਼ਰਮਾ ਨੂੰ ਅੱਜ ਵੀ ਉੇਹਨਾਂ ਦੀ ਅਦਾਕਾਰੀ ਕਰਕੇ ਯਾਦ ਕੀਤਾ ਜਾਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment