ਕਾਲਜ ਦੇ ਵਿਦਿਆਰਥੀ ਦੀ ਡਿਗਰੀ ਵਿਚਾਲੇ ਅਟਕੀ, ਸੋਨੂੰ ਸੂਦ ਨੇ ਇਸ ਤਰ੍ਹਾਂ ਕੀਤੀ ਮਦਦ

written by Shaminder | September 25, 2020

ਸੋਨੂੰ ਸੂਦ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਹਨ । ਲਾਕਡਾਊਨ ਦੌਰਾਨ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਅਤੇ ਹਰ ਕਿਸੇ ਨੂੰ ਉਸ ਦੇ ਘਰ ਤੱਕ ਪਹੁੰਚਾਇਆ। ਜਿਸ ਤੋਂ ਬਾਅਦ ਵੀ ਸੋਨੂੰ ਸੂਦ ਦੇ ਨਾਲ ਕਈ ਲੋਕਾਂ ਨੇ ਰਾਬਤਾ ਕਾਇਮ ਅਤੇ ਜਿਸ ਨੂੰ ਵੀ ਜੋ ਚਾਹੀਦਾ ਸੀ ਉਹ ਮੁਹੱਈਆ ਕਰਵਾਇਆ ।

sonu sood sonu sood
ਹਾਲੇ ਵੀ ਸੋਨੂੰ ਸੂਦ ਲੋਕਾਂ ਦੇ ਮਸੀਹਾ ਬਣੇ ਹੋਏ ਹਨ ਅਤੇ ਕਈ ਲੋਕਾਂ ਦੀ ਮਦਦ ਕਰ ਰਹੇ ਹਨ । ਹੁਣ ਸੋਨੂੰ ਸੂਦ ਨੇ ਲਖਨਊ ਦੇ ਇੱਕ ਵਿਦਿਆਰਥੀ ਦੀ ਮਦਦ ਕੀਤੀ ਹੈ । ਹੋਰ ਪੜ੍ਹੋ :ਅਦਾਕਾਰ ਸੋਨੂੰ ਸੂਦ ਹੁਣ ਵਿਦਿਆਰਥੀਆਂ ਲਈ ਕਰਨ ਜਾ ਰਹੇ ਇਹ ਕੰਮ, ਹਰ ਪਾਸੇ ਹੋ ਰਹੀ ਸ਼ਲਾਘਾ
Sonu Sood Sonu Sood
ਦਰਅਸਲ ਇਸ ਵਿਦਿਆਰਥੀ ਨੇ ਸੋਨੂੰ ਸੂਦ ਨੂੰ ਟਵੀਟ ਕਰਕੇ ਆਪਣੀ ਪ੍ਰੇਸ਼ਾਨੀ ਦੱਸੀ ਸੀ ਜਿਸ ਤੋਂ ਬਾਅਦ ਸੋਨੂੰ ਨੇ ਤੁਰੰਤ ਉਸ ਦੀ ਮਦਦ ਕਰਦੇ ਹੋਏ ਕਾਲਜ ਦੀ ਫੀਸ ਜਮਾਂ ਕਰਵਾ ਦਿੱਤੀ ।ਦੱਸ ਦਈਏ ਕਿ ਵਿਦਿਆਰਥੀ ਨੂੰ ਕਾਲਜ ਦੀ ਫੀਸ ਨਾ ਦੇ ਪਾਉਣ ਕਾਰਨ ਡਿਗਰੀ ਨਹੀਂ ਸੀ ਮਿਲ ਰਹੀ।
Sonu-Sood Sonu-Sood
ਇਸ ਤੋਂ ਪਹਿਲਾਂ ਵੀ ਸੋਨੂੰ ਸੂਦ ਕਈ ਵਿਦਿਆਰਥੀਆਂ ਦੀ ਮਦਦ ਕਰ ਚੁੱਕੇ ਹਨ ।ਸੋਨੂੰ ਸੂਦ ਨੇ ਕੁਝ ਦਿਨ ਪਹਿਲਾਂ ਇੱਕ ਕੁੜੀ ਜੋ ਦਿੱਲੀ ਪੁਲਿਸ ‘ਚ ਭਰਤੀ ਹੋਣਾ ਚਾਹੁੰਦੀ ਸੀ, ਪਰ ਕੋਚਿੰਗ ਦੀ ਫੀਸ ਨਾਂ ਹੋਣ ਕਰਕੇ ਉਸ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਸੀ । https://twitter.com/SonuSood/status/1308980945400279044 ਪਰ ਸੋਨੂੰ ਨੇ ਉਸ ਦੀ ਮਦਦ ਕੀਤੀ ਤਾਂ ਉਹ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਸਮਰੱਥ ਹੋ ਸਕੀ ।  

0 Comments
0

You may also like