ਕਾਲਜ ਦੇ ਵਿਦਿਆਰਥੀ ਦੀ ਡਿਗਰੀ ਵਿਚਾਲੇ ਅਟਕੀ, ਸੋਨੂੰ ਸੂਦ ਨੇ ਇਸ ਤਰ੍ਹਾਂ ਕੀਤੀ ਮਦਦ

Written by  Shaminder   |  September 25th 2020 11:39 AM  |  Updated: September 25th 2020 01:06 PM

ਕਾਲਜ ਦੇ ਵਿਦਿਆਰਥੀ ਦੀ ਡਿਗਰੀ ਵਿਚਾਲੇ ਅਟਕੀ, ਸੋਨੂੰ ਸੂਦ ਨੇ ਇਸ ਤਰ੍ਹਾਂ ਕੀਤੀ ਮਦਦ

ਸੋਨੂੰ ਸੂਦ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਹਨ । ਲਾਕਡਾਊਨ ਦੌਰਾਨ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਅਤੇ ਹਰ ਕਿਸੇ ਨੂੰ ਉਸ ਦੇ ਘਰ ਤੱਕ ਪਹੁੰਚਾਇਆ। ਜਿਸ ਤੋਂ ਬਾਅਦ ਵੀ ਸੋਨੂੰ ਸੂਦ ਦੇ ਨਾਲ ਕਈ ਲੋਕਾਂ ਨੇ ਰਾਬਤਾ ਕਾਇਮ ਅਤੇ ਜਿਸ ਨੂੰ ਵੀ ਜੋ ਚਾਹੀਦਾ ਸੀ ਉਹ ਮੁਹੱਈਆ ਕਰਵਾਇਆ ।

sonu sood sonu sood

ਹਾਲੇ ਵੀ ਸੋਨੂੰ ਸੂਦ ਲੋਕਾਂ ਦੇ ਮਸੀਹਾ ਬਣੇ ਹੋਏ ਹਨ ਅਤੇ ਕਈ ਲੋਕਾਂ ਦੀ ਮਦਦ ਕਰ ਰਹੇ ਹਨ । ਹੁਣ ਸੋਨੂੰ ਸੂਦ ਨੇ ਲਖਨਊ ਦੇ ਇੱਕ ਵਿਦਿਆਰਥੀ ਦੀ ਮਦਦ ਕੀਤੀ ਹੈ ।

ਹੋਰ ਪੜ੍ਹੋ :ਅਦਾਕਾਰ ਸੋਨੂੰ ਸੂਦ ਹੁਣ ਵਿਦਿਆਰਥੀਆਂ ਲਈ ਕਰਨ ਜਾ ਰਹੇ ਇਹ ਕੰਮ, ਹਰ ਪਾਸੇ ਹੋ ਰਹੀ ਸ਼ਲਾਘਾ

Sonu Sood Sonu Sood

ਦਰਅਸਲ ਇਸ ਵਿਦਿਆਰਥੀ ਨੇ ਸੋਨੂੰ ਸੂਦ ਨੂੰ ਟਵੀਟ ਕਰਕੇ ਆਪਣੀ ਪ੍ਰੇਸ਼ਾਨੀ ਦੱਸੀ ਸੀ ਜਿਸ ਤੋਂ ਬਾਅਦ ਸੋਨੂੰ ਨੇ ਤੁਰੰਤ ਉਸ ਦੀ ਮਦਦ ਕਰਦੇ ਹੋਏ ਕਾਲਜ ਦੀ ਫੀਸ ਜਮਾਂ ਕਰਵਾ ਦਿੱਤੀ ।ਦੱਸ ਦਈਏ ਕਿ ਵਿਦਿਆਰਥੀ ਨੂੰ ਕਾਲਜ ਦੀ ਫੀਸ ਨਾ ਦੇ ਪਾਉਣ ਕਾਰਨ ਡਿਗਰੀ ਨਹੀਂ ਸੀ ਮਿਲ ਰਹੀ।

Sonu-Sood Sonu-Sood

ਇਸ ਤੋਂ ਪਹਿਲਾਂ ਵੀ ਸੋਨੂੰ ਸੂਦ ਕਈ ਵਿਦਿਆਰਥੀਆਂ ਦੀ ਮਦਦ ਕਰ ਚੁੱਕੇ ਹਨ ।ਸੋਨੂੰ ਸੂਦ ਨੇ ਕੁਝ ਦਿਨ ਪਹਿਲਾਂ ਇੱਕ ਕੁੜੀ ਜੋ ਦਿੱਲੀ ਪੁਲਿਸ ‘ਚ ਭਰਤੀ ਹੋਣਾ ਚਾਹੁੰਦੀ ਸੀ, ਪਰ ਕੋਚਿੰਗ ਦੀ ਫੀਸ ਨਾਂ ਹੋਣ ਕਰਕੇ ਉਸ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਸੀ ।

https://twitter.com/SonuSood/status/1308980945400279044

ਪਰ ਸੋਨੂੰ ਨੇ ਉਸ ਦੀ ਮਦਦ ਕੀਤੀ ਤਾਂ ਉਹ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਸਮਰੱਥ ਹੋ ਸਕੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network