ਯੋ ਯੋ ਹਨੀ ਸਿੰਘ ਨੇ ਵਿਆਹ ਦੀ ਵਰ੍ਹੇਗੰਢ ‘ਤੇ ਕੁਝ ਇਸ ਤਰ੍ਹਾਂ ਕੀਤਾ ਆਪਣੀ ਲਾਈਫ ਪਾਟਨਰ ਨੂੰ ਵਿਸ਼, ਦੇਖੋ ਵੀਡੀਓ

written by Lajwinder kaur | January 23, 2020

ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਅੱਜ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੇ ਹਨ। ਹਨੀ ਸਿੰਘ ਦਾ ਵਿਆਹ 23 ਜਨਵਰੀ 2011 ਨੂੰ ਸ਼ਾਲਿਨੀ ਸਿੰਘ ਨਾਲ ਹੋਇਆ। ਜਿਸ ਦੇ ਚੱਲਦੇ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਆਪਣੀ ਵਾਈਫ਼ ਨੂੰ ਵਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, 'ਹੈਪੀ ਸ਼ਾਦੀ ਡੇਅ..' ਵੀਡੀਓ ‘ਚ ਦੋਵੇਂ ਪਤੀ ਪਤਨੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਨੇ ਆਪਣੇ ਹੱਥਾਂ ਚ ਕੇਕ ਫੜ੍ਹੇ ਹੋਏ ਹਨ। ਹੋਰ ਵੇਖੋ:ਨੌਜਵਾਨਾਂ ਨੂੰ ਦੇ ਰਹੇ ਨੇ ਖ਼ਾਸ ਸੁਨੇਹਾ ਕਮਲ ਹੀਰ ਆਪਣੇ ਨਵੇਂ ਗੀਤ ‘ਸਪੀਡਾਂ’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ ਦੱਸ ਦਈਏ ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ। ਦੋਵੇਂ ਬਚਪਨ ਤੋਂ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਸ਼ਾਲਿਨੀ ਹਨੀ ਸਿੰਘ ਦੀ ਕਲਾਸਮੇਟ ਸੀ, ਦੋਵੇਂ ਇਕੱਠੇ ਪੰਜਾਬੀ ਬਾਗ (ਦਿੱਲੀ) ਦੇ ਸਕੂਲ ‘ਚ ਪੜ੍ਹਦੇ ਸਨ। ਸਕੂਲ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਹਨੀ ਸਿੰਘ ਲੰਡਨ ‘ਚ ਆਪਣੀ ਮਿਊਜ਼ਿਕ ਡਿਗਰੀ ਲਈ ਚੱਲੇ ਗਏ ਸਨ। ਪਰ ਦੋਵਾਂ ਦੇ ਪਿਆਰ ਵਿਚ ਇਸ ਦੂਰੀ ਦਾ ਕੋਈ ਅਸਰ ਨਹੀਂ ਹੋਇਆ। ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਹਨੀ ਤੇ ਸ਼ਾਲਿਨੀ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਹਨੀ ਤੇ ਸ਼ਾਲਿਨੀ ਦੀ ਇਹ ਲਵ ਮੈਰਿਜ ਸੀ। ਵਿਆਹ ਚੁੱਪ-ਚੁਪੀਤੇ ਕੀਤਾ ਗਿਆ ਸੀ। ਸਿਰਫ ਪਰਿਵਾਰਕ ਮੈਂਬਰ ਹੀ ਵਿਆਹ ਵਿਚ ਸ਼ਾਮਿਲ ਹੋਏ ਸਨ। ਹਨੀ ਤੇ ਸ਼ਾਲਿਨੀ ਨੇ ਆਪਣੇ ਵਿਆਹ ਨੂੰ ਜਨਤਕ ਨਹੀਂ ਸੀ ਕੀਤਾ। ਪਰ ਇਕ ਰਿਆਲਿਟੀ ਸ਼ੋਅ ‘ਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਸਾਰਿਆਂ ਨਾਲ ਰੁਬਰੂ ਕਰਵਾਇਆ ਸੀ।

ਜੇ ਗੱਲ ਕਰੀਏ ਹਨੀ ਸਿੰਘ ਦੇ ਕੰਮ ਦੀ ਤਾਂ ਉਨ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ਬਲਿਊ ਆਇਸ, ਸੰਨੀ ਸੰਨੀ,ਬਰਾਊਨ ਰੰਗ, ਦੇਸੀ ਕਲਾਕਾਰ,ਪਾਰਟੀ ਆਲ ਨਾਇਟ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਉਨ੍ਹਾਂ ਨੇ ਮੱਖਣਾ ਗੀਤ ਦੇ ਨਾਲ ਇੱਕ ਵਾਰ ਫਿਰ ਤੋਂ ਪੰਜਾਬੀ ਮਿਊਜ਼ਿਕ ‘ਚ ਕਮਬੈਕ ਕੀਤਾ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੀ ਕਈ ਫ਼ਿਲਮ ‘ਚ ਵੀ ਆਪਣਾ ਮਿਊਜ਼ਿਕ ਤੇ ਸੁਪਰ ਹਿੱਟ ਗੀਤ ਦੇ ਚੁੱਕੇ ਹਨ।

0 Comments
0

You may also like