ਇੱਕ ਵਾਰ ਫਿਰ ਵੱਧੀਆਂ ਰੈਪਰ ਹਨੀ ਸਿੰਘ ਦੀਆਂ ਮੁਸ਼ਕਿਲਾਂ, ਜਾਣੋ ਪੂਰਾ ਮਾਮਲਾ!

written by Lajwinder kaur | September 04, 2022

Complaint Registered Against Yo Yo Honey singh For This Song: ਮਸ਼ਹੂਰ ਰੈਪਰ ਹਨੀ ਸਿੰਘ ਜੋ ਕਿ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਏ ਨੇ। ਜੀ ਹਾਂ ਆਪਣੇ ਗੀਤ ਨੂੰ ਲੈ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਚੰਡੀਗੜ੍ਹ ’ਚ ਹਨੀ ਸਿੰਘ ਖ਼ਿਲਾਫ਼ ਐੱਸ.ਐੱਸ.ਪੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਹਨੀ ਸਿੰਘ ਦੇ ਗੀਤ ‘25 ਪਿੰਡਾਂ’ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਹੋਰ ਪੜ੍ਹੋ : ਪ੍ਰਸ਼ੰਸਕਾਂ ਦੀ ਮਿਹਨਤ ਲਿਆਈਂ ਰੰਗ, ‘Bhabi Ji Ghar Par Hai’ ਫੇਮ ਮਰਹੂਮ ਅਦਾਕਾਰ ਦੀਪੇਸ਼ ਭਾਨ ਦੇ ਪਰਿਵਾਰ ਨੂੰ ਮਿਲੀ ਰਾਹਤ, ਘਰ ‘ਤੇ ਚੜਿਆ ਸਾਰਾ ਕਰਜ਼ਾ ਹੋਇਆ ਖਤਮ

image source Instagram

ਪੰਜਾਬੀ ਤੇ ਬਾਲੀਵੁੱਡ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦੀਆਂ ਆਪਣੇ ਨਵੇਂ ਗੀਤ ਨੂੰ ਲੈ ਕੇ ਮੁਸ਼ਕਿਲਾਂ ਵਿੱਚ ਫਸ ਸਕਦੇ ਹਨ। ਇੱਕ ਸਖ਼ਸ਼ ਨੇ ਗਾਇਕ ਦੇ '25 ਪਿੰਡਾਂ' ਗੀਤ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਹਨੀ ਸਿੰਘ ਸਮੇਤ ਉਸਦੇ ਮੈਨੇਜਰ ਅਤੇ ਕਰੂ ਟੀਮ ਵਿਰੁੱਧ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

image source Instagram

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗਾਇਕ ਹਨੀ ਸਿੰਘ ਨੇ ਗੀਤ 25 ਪਿੰਡਾਂ ਵਿੱਚ ਔਰਤਾਂ ਵਿਰੁੱਧ ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ਵਰਤੀ ਹੈ, ਜੋ ਕਿ ਬਰਦਾਸ਼ਤਯੋਗ ਨਹੀਂ ਹੈ। ਇਹ ਸ਼ਿਕਾਇਤ ਐਡਵੋਕੇਟ ਸੁਨੀਲ ਮੱਲਣ ਨੇ ਦਰਜ ਕਰਵਾਈ ਹੈ, ਜਿਨ੍ਹਾਂ ਨੇ ਪਹਿਲਾਂ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਦੇ ਗੀਤਾਂ ਵਿਰੁੱਧ ਵੀ ਸ਼ਿਕਾਇਤ ਦਿੱਤੀ ਸੀ। ਦੱਸ ਦਈਏ ਯੋ ਯੋ ਹਨੀ ਸਿੰਘ ਦੇ ਖਿਲਾਫ ਪਹਿਲਾਂ ਵੀ ਅਸ਼ਲੀਲ ਗੀਤ ਗਾਉਣ ਦੇ ਦੋਸ਼ ਲੱਗ ਚੁੱਕੇ ਹਨ।

image source Instagram

You may also like