'ਗੁੜ ਨਾਲੋਂ ਇਸ਼ਕ ਮਿੱਠਾ' ਗਾਣਾ ਬਨਾਉਣ ਤੋਂ ਪਹਿਲਾਂ ਮਲਕੀਤ ਸਿੰਘ ਨੇ ਹਨੀ ਸਿੰਘ ਅੱਗੇ ਰੱਖੀ ਸੀ ਇਹ ਸ਼ਰਤ 

Written by  Rupinder Kaler   |  August 04th 2019 06:15 PM  |  Updated: August 04th 2019 06:15 PM

'ਗੁੜ ਨਾਲੋਂ ਇਸ਼ਕ ਮਿੱਠਾ' ਗਾਣਾ ਬਨਾਉਣ ਤੋਂ ਪਹਿਲਾਂ ਮਲਕੀਤ ਸਿੰਘ ਨੇ ਹਨੀ ਸਿੰਘ ਅੱਗੇ ਰੱਖੀ ਸੀ ਇਹ ਸ਼ਰਤ 

ਗੋਲਡਨ ਸਟਾਰ ਮਲਕੀਤ ਸਿੰਘ ਤੇ ਹਨੀ ਸਿੰਘ ਦਾ ਗਾਣਾ 'ਗੁੜ ਨਾਲੋਂ ਇਸ਼ਕ ਮਿੱਠਾ' ਇੱਕ ਵਾਰ ਫਿਰ ਹਿਟ ਲਿਸਟ ਵਿੱਚ ਆ ਗਿਆ ਹੈ । ਕੁਝ ਹੀ ਦਿਨਾਂ ਵਿੱਚ ਇਹ ਗਾਣਾ 31 ਮਿਲੀਅਨ ਵੀਵਰਜ਼ ਨੂੰ ਵੀ ਪਾਰ ਕਰ ਗਿਆ ਹੈ । ਮਲਕੀਤ ਦੇ ਇਸ ਗਾਣੇ ਨੂੰ ਤਿੰਨ ਚਾਰ ਵਾਰ ਨਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਹੈ । ਹਰ ਵਾਰ ਇਹ ਗਾਣਾ ਹਿੱਟ ਰਿਹਾ ਹੈ । ਮਲਕੀਤ ਸਿੰਘ ਨੇ ਇਸ ਗਾਣੇ ਨੂੰ ਲੈ ਕੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ 'ਇਸ ਗਾਣੇ ਵਿੱਚ ਕੁਝ ਅਜਿਹਾ ਹੈ ਜੋ 1986 ਤੋਂ ਚੱਲਦਾ ਆ ਰਿਹਾ ਹੈ।

https://www.instagram.com/p/B0plv4oH1ir/

ਇਸ ਵਿੱਚ ਕੁਝ ਜਾਦੂ ਹੈ। ਪਹਿਲਾਂ ਬਾਲੀ ਸਾਗੂ ਤੇ ਹੁਣ ਹਨੀ ਸਿੰਘ ਨੇ ਇਸ ਨੂੰ ਫਿਰ ਤੋਂ ਬਣਾਇਆ'। ਮਲਕੀਤ ਸਿੰਘ ਨੇ ਕਿਹਾ, 'ਜਦੋਂ ਹਨੀ ਮੇਰੇ ਕੋਲ ਇਹ ਗਾਣਾ ਲੈ ਕੇ ਆਇਆ ਸੀ ਤਾਂ ਮੈਂ ਹੈਰਾਨ ਸੀ ਕਿ ਉਹ ਇਸ ਗਾਣੇ ਨੂੰ ਫਿਰ ਕਿਉਂ ਬਣਾਉਣਾ ਚਾਹੁੰਦਾ ਹੈ।' ਮਲਕੀਤ ਨੇ ਕਿਹਾ, 'ਪਹਿਲਾਂ ਮੈਂ ਬਹੁਤ ਵਾਰ ਸੋਚਿਆ, ਫਿਰ ਮੈਂ ਹਾਮੀ ਭਰ ਦਿੱਤੀ।

https://www.instagram.com/p/B0fdGenHBLl/

ਪਰ ਇਸ ਦੌਰਾਨ ਮਲਕੀਤ ਸਿੰਘ ਨੇ ਹਨੀ ਸਿੰਘ ਅੱਗੇ ਇੱਕ ਸ਼ਰਤ ਰੱਖੀ ਸੀ । ਇਹ ਸ਼ਰਤ ਇਹ ਸੀ ਕਿ  ਉਹ ਇਸ ਗੀਤ ਵਿੱਚ ਰੈਪ ਕਰੇਗਾ ਤਾਂ ਇਸ ਵਿੱਚ ਕੋਈ ਵੀ ਮਾੜਾ ਜਾਂ ਵਲਗਰ ਸ਼ਬਦ ਨਹੀਂ ਹੋਵੇਗਾ। ਇਸ ਦੇ ਨਾਲ ਹੀ ਗੀਤ ਦੀ ਵੀਡੀਓ ਵੀ ਸਾਫ਼-ਸੁਥਰੀ ਹੋਵੇਗੀ।

https://www.instagram.com/p/B0ZG-wSn-gD/

ਇਹ ਗੀਤ ਇਸ ਸ਼ਰਤ ਤੋਂ ਬਾਅਦ ਹੀ ਬਣਾਇਆ ਗਿਆ। ਹਨੀ ਸਿੰਘ ਇਸ ਸ਼ਰਤ ਤੇ ਖਰਾ ਉੱਤਰਿਆ ਤੇ ਅੱਜ ਇਸ ਗੀਤ ਨੂੰ ਏਨੇਂ ਸਾਲਾਂ ਬਾਅਦ ਵੀ ਉਹੀ ਪਿਆਰ ਮਿਲਿਆ ਜਿਹੜਾ ਕਈ ਸਾਲ ਪਹਿਲਾਂ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network