ਹੁਣ ਕੁਝ ਵੀ ਨਹੀਂ ਰੋਕ ਸਕਦਾ ਯੋ ਯੋ ਹਨੀ ਸਿੰਘ ਨੂੰ, ਅਜਿਹੀ ਹਾਲਤ 'ਚ ਹੌਂਸਲੇ ਹਨ ਪੂਰੇ ਬੁਲੰਦ, ਦੇਖੋ ਵੀਡੀਓ

written by Aaseen Khan | May 05, 2019

ਹੁਣ ਕੁਝ ਵੀ ਨਹੀਂ ਰੋਕ ਸਕਦਾ ਯੋ ਯੋ ਹਨੀ ਸਿੰਘ ਨੂੰ, ਅਜਿਹੀ ਹਾਲਤ 'ਚ ਹੌਂਸਲੇ ਹਨ ਪੂਰੇ ਬੁਲੰਦ, ਦੇਖੋ ਵੀਡੀਓ : ਹਨੀ ਸਿੰਘ ਉਹ ਨਾਮ ਜਿਸ ਬਾਰੇ ਅੱਜ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਹੋਵੇਗੀ। ਰੈਪ ਸਟਾਰ ਯੋ ਯੋ ਹਨੀ ਸਿੰਘ ਜਿੰਨ੍ਹਾਂ ਨੇ ਆਪਣੇ ਗਾਣਿਆਂ ਨਾਲ ਪੂਰੀ ਦੁਨੀਆਂ ਨੂੰ ਨਚਾਇਆ ਹੈ। ਅੱਜ ਕੱਲ ਯੋ ਯੋ ਹਨੀ ਸਿੰਘ ਹੋਰਾਂ ਦੇ ਪੈਰ 'ਤੇ ਸੱਟ ਵੱਜੀ ਹੋਈ ਹੈ ਪਰ ਹਨੀ ਸਿੰਘ ਇਸ ਹਾਲਤ 'ਚ ਵੀ ਜਿੰਮ 'ਚ ਪੂਰੀ ਮਿਹਨਤ ਕਰ ਰਹੇ ਹਨ, ਜਿਸ ਦਾ ਵੀਡੀਓ ਉਹਨਾਂ ਨੇ ਆਪਣੇ ਸਰੋਤਿਆਂ ਨਾਲ ਸਾਂਝਾ ਕੀਤਾ ਹੈ।

 
View this post on Instagram
 

Nothing can stop me ! I’m all the way up !!! Yo Yo Honey Singhaa !!

A post shared by Yo Yo Honey Singh (@yyhsofficial) on

ਇਸ ਵੀਡੀਓ ਦੀ ਕੈਪਸ਼ਨ 'ਚ ਉਹਨਾਂ ਲਿਖਿਆ ਹੈ 'ਹੁਣ ਮੈਨੂੰ ਕੁਝ ਨਹੀਂ ਰੋਕ ਸਕਦਾ'। ਬਹੁਤ ਸਾਰੇ ਕੀਰਤੀਮਾਨ ਰਚਨ ਵਾਲੇ ਗੀਤ ਬਣਾਉਣ ਵਾਲੇ ਯੋ ਯੋ ਹਨੀ ਸਿੰਘ ਦੇ ਇਸ ਹੌਂਸਲੇ ਨੂੰ ਉਹਨਾਂ ਦੇ ਫੈਨਜ਼ ਵੀ ਸਲਾਮ ਕਰ ਰਹੇ ਹਨ।ਕੁਝ ਦਿਨ ਪਹਿਲਾਂ ਹਨੀ ਸਿੰਘ ਨੇ ਵੀਡੀਓ ਸਾਂਝੀ ਕਰ ਜਾਣਕਾਰੀ ਦਿੱਤੀ ਸੀ ਕਿ ਇੱਕ ਸ਼ੋਅ ਦੌਰਾਨ ਉਹਨਾਂ ਦੇ ਗਿੱਟੇ 'ਚ ਫਰੈਕਚਰ ਹੋ ਗਿਆ ਸੀ। ਜਿਸ ਤੋਂ ਉਹ ਛੇਤੀ ਹੀ ਉੱਭਰ ਰਹੇ ਹਨ। ਹੋਰ ਵੇਖੋ : ਬਿੰਨੂ ਢਿੱਲੋਂ ਦੀਆਂ ਲੱਗੀਆਂ ਸਖ਼ਤ ਡਿਊਟੀਆਂ, ਕਰ ਰਹੇ ਨੇ ਇਹ ਕੰਮ, ਦੇਖੋ ਵੀਡੀਓ
 
View this post on Instagram
 

Injured ankle But show must go on Keep blessing YoYo @nb.physio

A post shared by Yo Yo Honey Singh (@yyhsofficial) on

ਹਨੀ ਸਿੰਘ ਨੇ ਆਪਣੇ ਸੁਪਰਹਿੱਟ ਗੀਤ ਮੱਖਣਾ ਨਾਲ ਲੰਬੇ ਸਮੇਂ ਬਾਅਦ ਇੰਡਸਟਰੀ 'ਚ ਵਾਪਸੀ ਕੀਤੀ ਹੈ ਜਿਸ ਤੋਂ ਬਾਅਦ ਉਹ ਲਗਾਤਾਰ ਹੀ ਆਪਣੇ ਲਾਈਵ ਸ਼ੋਅਜ਼ 'ਚ ਵੀ ਬਿਜ਼ੀ ਚੱਲ ਰਹੇ ਹਨ।

0 Comments
0

You may also like