ਧੂਮਾਂ ਪਾਉਣ ਲਈ ਤਿਆਰ ਹਨ ਯੋ ਯੋ ਹਨੀ ਸਿੰਘ, ਵੀਡੀਓ ਵੇਖ ਉੱਡ ਜਾਣਗੇ ਹੋਸ਼

Written by  Gourav Kochhar   |  May 05th 2018 11:59 AM  |  Updated: May 05th 2018 12:00 PM

ਧੂਮਾਂ ਪਾਉਣ ਲਈ ਤਿਆਰ ਹਨ ਯੋ ਯੋ ਹਨੀ ਸਿੰਘ, ਵੀਡੀਓ ਵੇਖ ਉੱਡ ਜਾਣਗੇ ਹੋਸ਼

‘ਬਲੂ ਆਈਜ਼’ ਤੇ ‘ਲਵ ਡੋਜ਼’ ਵਰਗੇ ਮਿਊਜ਼ਿਕ ਵੀਡੀਓ ‘ਚ ਨਜ਼ਰ ਆ ਚੁੱਕੇ ਰੈਪਰ ਯੋ-ਯੋ ਹਨੀ ਸਿੰਘ Yo Yo Honey Singh ਨੇ ਕਿਹਾ ਕਿ ਉਹ ਇੱਕ ਵੱਡੇ ਮਿਊਜ਼ਿਕ ਵੀਡੀਓ ਰਾਹੀਂ ਵਾਪਸੀ ਕਰ ਰਹੇ ਹਨ। ਇਸ ਤਿਆਰੀ ਉਹ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਸੀ। ਫੈਨਸ ਵੀ ਉਸ ਦੇ ਨਵੇਂ ਐਕਸਪੈਰੀਮੈਂਟ ਦਾ ਇੰਤਜ਼ਾਰ ਕਰ ਰਹੇ ਹਨ। ਸੋਨਾਕਸ਼ੀ ਸਿਨ੍ਹਾ ਤੇ ਗੁਲਸ਼ਨ ਗਰੋਵਰ ਦੇ ਨਾਲ ਸਾਲ 2014 ‘ਚ ‘ਦੇਸੀ ਕਲਾਕਾਰ’ ਮਿਊਜ਼ਿਕ ਵੀਡੀਓ ‘ਚ ਪਰਦੇ ‘ਤੇ ਨਜ਼ਰ ਆ ਚੁੱਕ ਹਨੀ ਸਿੰਘ ਨੇ ਆਪਣੇ ਬਾਇਸੈਪਸ ਦਿਖਾਉਂਦੇ ਹੋਏ ਇੱਕ ਫੋਟੋ ਸ਼ੇਅਰ ਕੀਤੀ ਹੈ।

Yo Yo Honey Singh

ਇਸ ਫੋਟੋ ਨੂੰ ਪੋਸਟ ਕਰਦੇ ਹੋਏ ਹਨੀ ਸਿੰਘ ਨੇ ਫੈਨਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਜਲਦੀ ਹੀ ਉਹ ਕੁਝ ਨਵਾਂ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੇ ਨਾਲ ਹੀ ਹਨੀ ਸਿੰਘ Yo Yo Honey Singh ਨੇ ਲਿਖੀਆ, ‘ਆਪਣੇ ਕਮਬੈਕ ਵੀਡੀਓ ਲਈ ਮਸਲਜ਼ ਵੱਧਾ ਰਿਹਾ ਹਾਂ। ਮੈਂ ਇੱਕ ਵੱਡੇ ਵੀਡੀਓ ਦੀ ਸ਼ੂਟਿੰਗ ਕਰ ਰਿਹਾ ਹਾਂ। ਇਸ ਦੇ ਲਈ ਮੈਗਾ ਲੁੱਕ ਦੀ ਲੋੜ ਹੈ, ਕਿਰਪਾ ਆਪਣਾ ਪਿਆਰ ਤੇ ਸਾਥ ਦੇਣਾ’। ਹਨੀ ਸਿੰਘ ਇਨ੍ਹੀਂ ਦਿਨੀਂ ‘ਦਿਲ ਚੋਰੀ’ ਤੇ ‘ਛੋਟੇ-ਛੋਟੇ ਪੈਗ Chotte Chotte Peg’ ਦੀ ਕਾਮਯਾਬੀ ਦਾ ਆਨੰਦ ਮਾਣ ਰਿਹਾ ਹੈ। ਇਹ ਗਾਣੇ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਸੋਨੂੰ ਕੇ ਟੀਟੂ ਕੀ ਸਵੀਟੀ’ ‘ਚ ਹਨ।

Yo Yo Honey Singh

ਹਨੀ ਸਿੰਘ ਦੀ ਗੱਲ ਕਰੀਏ ਤਾਂ ਉਸ ਨੂੰ ਇੰਡਸਟਰੀ ‘ਚ ਟ੍ਰੈਂਡ ਸੈੱਟਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਮਿਊਜ਼ਿਕ ਨੂੰ ਇੱਕ ਵੱਖ ਹੀ ਮੁਕਾਮ ‘ਤੇ ਲੈ ਜਾ ਚੁੱਕੇ ਹਨੀ ਸਿੰਘ Yo Yo Honey Singh ਦੇ ਗਾਣਿਆਂ ਦਾ ਫੈਨਸ ਨੂੰ ਕਾਫੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਹਨੀ ਸਿੰਘ ਦਾ ਸੋਸ਼ਲ ਮੀਡੀਆ ਅਕਾਊਂਟ ਦੇ ਉਨ੍ਹਾਂ ਦੀ ਇਨ੍ਹਾਂ ਤਸਵੀਰਾਂ ਨਾਲ ਭਰਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਹਨੀ ਸਿੰਘ ਦੇ ਗਾਣੇ ਛਾ ਜਾਂਦੇ ਹਨ। ਫੈਨਸ ਇਨ੍ਹਾਂ ਦੇ ਗਾਣੇ ਸੁਣਦੇ ਨਹੀਂ ਥੱਕਦੇ।

Yo Yo Honey Singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network