ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਬੱਚਿਆਂ ‘ਚੋਂ ਦੱਸੋ ਕੌਣ ਹੈ ਯੋ ਯੋ ਹਨੀ ਸਿੰਘ

Written by  Lajwinder kaur   |  June 14th 2020 06:41 PM  |  Updated: June 14th 2020 06:41 PM

ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਬੱਚਿਆਂ ‘ਚੋਂ ਦੱਸੋ ਕੌਣ ਹੈ ਯੋ ਯੋ ਹਨੀ ਸਿੰਘ

ਸੋਸ਼ਲ ਮੀਡੀਆ ਉੱਤੇ ਕਲਾਕਾਰਾਂ ਦੀਆਂ ਪੁਰਾਣੀ ਤਸਵੀਰਾਂ ਨੂੰ ਖੂਬ ਪਿਆਰ ਮਿਲਦਾ ਹੈ । ਜਿਸ ਕਰਕੇ ਅਕਸਰ ਹੀ ਕਲਾਕਾਰ ਆਪਣੀ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਇਹ ਤਸਵੀਰ ਪੰਜਾਬੀ ਮਿਊਜ਼ਿਕ ਡਾਇਰੈਕਟਰ, ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦੀ ਹੈ । yo yo honey singh pic-2

Vote for your favourite : https://www.ptcpunjabi.co.in/voting/

ਯੋ ਯੋ ਹਨੀ ਸਿੰਘ ਨੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਕਜ਼ਨ ਭਰਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਨੇ । ਫੋਟੋ ‘ਚ ਹਨੀ ਸਿੰਘ ਵ੍ਹਾਈਟ ਰੰਗ ਵਾਲੇ ਪਹਿਰਾਵੇ ‘ਚ ਨਜ਼ਰ ਆ ਰਹੇ ਨੇ । ਫੈਨਜ਼ ਨੂੰ ਉਨ੍ਹਾਂ ਦੇ ਬਚਪਨ ਦੀ ਇਹ ਤਸਵੀਰ ਬਹੁਤ ਪਸੰਦ ਆ ਰਹੀ ਹੈ । ਹੁਣ ਤੱਕ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

 

View this post on Instagram

 

Happy birthday to my younger brother @harrsymran. Still remember the crazy childhood days that we spent together!! ??

A post shared by Yo Yo Honey Singh (@yyhsofficial) on

honey singh with mom

ਜੇ ਗੱਲ ਕਰੀਏ ਯੋ ਯੋ ਹਨੀ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦਿੱਤੇ ਨੇ । ਉਨ੍ਹਾਂ ਨੇ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਰਾਜ ਬਰਾੜ ਤੇ ਕਈ ਹੋਰ ਨਾਮੀ ਗਾਇਕਾਂ ਦੇ ਨਾਲ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਨਾਮੀ ਫ਼ਿਲਮਾਂ ‘ਚ ਆਪਣਾ ਮਿਊਜ਼ਿਕ ਤੇ ਗੀਤ ਦੇ ਚੁੱਕੇ ਨੇ । ਹਿੰਦੀ ਜਗਤ ‘ਚ ਉਨ੍ਹਾਂ ਨੇ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਅਕਸ਼ੇ ਕੁਮਾਰ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੇ ਨੇ ।

yo yo honey singh pic-1


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network