ਨਿੱਕਾ ਜਿਹਾ ਇਹ ਸਰਦਾਰ ਬੱਚਾ ਅੱਜ-ਕੱਲ੍ਹ ਨਚਾਉਂਦਾ ਹੈ ਬਾਲੀਵੁੱਡ ਦੇ ਸਿਤਾਰਿਆਂ ਨੂੰ ਆਪਣੇ ਮਿਊਜ਼ਿਕ ‘ਤੇ, ਕੀ ਤੁਸੀਂ ਪਹਿਚਾਣਿਆ ਇਸ ਪੰਜਾਬੀ ਗਾਇਕ ਨੂੰ ?

Written by  Lajwinder kaur   |  April 29th 2020 05:54 PM  |  Updated: April 29th 2020 05:54 PM

ਨਿੱਕਾ ਜਿਹਾ ਇਹ ਸਰਦਾਰ ਬੱਚਾ ਅੱਜ-ਕੱਲ੍ਹ ਨਚਾਉਂਦਾ ਹੈ ਬਾਲੀਵੁੱਡ ਦੇ ਸਿਤਾਰਿਆਂ ਨੂੰ ਆਪਣੇ ਮਿਊਜ਼ਿਕ ‘ਤੇ, ਕੀ ਤੁਸੀਂ ਪਹਿਚਾਣਿਆ ਇਸ ਪੰਜਾਬੀ ਗਾਇਕ ਨੂੰ ?

ਲਾਕਡਾਊਨ ਦੇ ਚੱਲਦੇ ਆਮ ਲੋਕਾਂ ਵਾਂਗ ਸਿਤਾਰੇ ਵੀ ਆਪਣਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ‘ਤੇ ਬਿਤਾ ਰਹੇ ਨੇ । ਇਹ ਅਜਿਹਾ ਸਮਾਂ ਹੈ ਜਦੋਂ ਲੋਕ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਆਪ ਦੇ ਨਾਲ ਤੇ ਆਪਣਿਆਂ ਦੇ ਨਾਲ ਸਮਾਂ ਬਿਤਾ ਰਹੇ ਨੇ । ਜਿਸਦੇ ਚੱਲਦੇ ਕਲਾਕਾਰ ਵੀ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰ ਰਹੇ ਨੇ । ਅਜਿਹੇ ‘ਚ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਨੇ ਵੀ ਆਪਣੀ ਪੁਰਾਣੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ ।

 

View this post on Instagram

 

Stylish since birth || Mera bachpan!! #yoyohoneysingh #yyhs #throwback #memories

A post shared by Yo Yo Honey Singh (@yyhsofficial) on

ਜੀ ਹਾਂ ਪਹਾੜੀ ‘ਤੇ ਸਟਾਇਲ ਮਾਰ ਕੇ ਬੈਠਿਆ ਇਹ ਸਰਦਾਰ ਬੱਚਾ ਕੋਈ ਹੋਰ ਨਹੀਂ ਸਗੋਂ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਰੈਪਰ, ਗਾਇਕ ਤੇ ਮਿਊਜ਼ਿਕ ਡਾਇਰੈਕਟਰ ਯੋ ਯੋ ਹਨੀ ਸਿੰਘ ਹੈ । ਉਨ੍ਹਾਂ ਨੇ ਆਪਣਾ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੈਂ ਜਨਮ ਤੋਂ ਹੀ ਸਟਾਈਲਿਸ਼ ਹਾਂ..ਮੇਰੇ ਬਚਪਨ ਦੀ ਤਸਵੀਰ’

ਇਹ ਤਸਵੀਰ ਫੈਨਜ਼ ਦੇ ਨਾਲ ਪੰਜਾਬੀ ਗਾਇਕਾਂ ਨੂੰ ਵੀ ਖੂਬ ਪਸੰਦ ਆਈ । ਪੰਜਾਬੀ ਗਾਇਕ ਇੱਕਾ, ਮਨਿੰਦਰ ਬੁੱਟਰ, ਜੱਸੀ ਸਿੱਧੂ ਤੇ ਕਈ ਹੋਰ ਕਲਾਕਾਰ ਨੇ ਕਮੈਂਟਸ ਆਪਣਾ ਪਿਆਰ ਇਸ ਫੋਟੋ ਨੂੰ ਭੇਜਿਆ ਹੈ ।

ਜੇ ਗੱਲ ਕਰੀਏ ਯੋ ਯੋ ਹਨੀ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ‘ਲੋਕਾ’ ਬਲਿਊ ਆਈਸ, ਸੰਨੀ ਸੰਨੀ, ਬਰਾਊਨ ਰੰਗ, ਦੇਸੀ ਕਲਾਕਾਰ, ਪਾਰਟੀ ਆਲ ਨਾਇਟ,ਮੱਖਣਾ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਦੀ ਕਈ ਫ਼ਿਲਮ ‘ਚ ਵੀ ਆਪਣੇ ਗੀਤ ਅਤੇ ਮਿਊਜ਼ਿਕ ਦੇ ਚੁੱਕੇ ਨੇ । ਉਹ ਸਲਮਾਨ ਖ਼ਾਨ, ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਕਈ ਹੋਰ ਅਦਾਕਾਰ ਦੇ ਨਾਲ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਗਾਣਿਆਂ ‘ਚ ਰੈਪ ਦਾ ਤੜਕਾ ਵੀ ਲਗਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network