ਯੋ ਯੋ ਹਨੀ ਸਿੰਘ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘LOCA’, ਸਾਹਮਣੇ ਆਇਆ ਪੋਸਟਰ

Written by  Lajwinder kaur   |  February 25th 2020 11:41 AM  |  Updated: February 25th 2020 11:41 AM

ਯੋ ਯੋ ਹਨੀ ਸਿੰਘ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘LOCA’, ਸਾਹਮਣੇ ਆਇਆ ਪੋਸਟਰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਸਿੰਗਲ ਟਰੈਕ ਦਾ ਪੋਸਟਰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਜੀ ਹਾਂ ਉਹ ਲੋਕਾ (LOCA) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਪੋਸਟਰ ਰਿਲੀਜ਼ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਕੁਝ ਹੀ ਮਿੰਟਾਂ 'ਚ ਗੀਤ ਦੇ ਪੋਸਟਰ ਨੂੰ ਵੱਡੀ ਗਿਣਤੀ 'ਚ ਲਾਈਕਸ ਆ ਚੁੱਕੇ ਨੇ ਤੇ ਫੈਨਜ਼ ਅਤੇ ਪੰਜਾਬੀ ਕਲਾਕਾਰ ਕਮੈਂਟਸ ਕਰਕੇ ਵਧਾਈਆਂ ਦੇ ਰਹੇ ਨੇ ।

View this post on Instagram

 

Black is black! #loca #locacomingsoon #yoyohoneysingh #yyhs

A post shared by Yo Yo Honey Singh (@yyhsofficial) on

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਤੇ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜੇ ਗੱਲ ਕਰੀਏ ਲੋਕਾ ਗਾਣੇ ਦੀ ਤਾਂ ਉਸ ਦੇ ਬੋਲ LIL GOLU ਨੇ ਲਿਖੇ ਨੇ ਤੇ ਮਿਊਜ਼ਿਕ ਖੁਦ ਹਨੀ ਸਿੰਘ ਨੇ ਹੀ ਦਿੱਤਾ ਹੈ । ਇਸ ਗੀਤ ਨੂੰ ਹਨੀ ਸਿੰਘ ਤੇ ਫੀਮੇਲ ਗਾਇਕਾ ਸਿਮਰ ਕੌਰ ਗਾਉਂਦੇ ਹੋਏ ਨਜ਼ਰ ਆਉਣਗੇ । ਇਹ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਤਿੰਨ ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।

 

View this post on Instagram

 

Black is black! #loca #locacomingsoon #yoyohoneysingh #yyhs

A post shared by Yo Yo Honey Singh (@yyhsofficial) on

ਜੇ ਗੱਲ ਕਰੀਏ ਯੋ ਯੋ ਹਨੀ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਬਲਿਊ ਆਇਸ, ਸੰਨੀ ਸੰਨੀ,ਬਰਾਊਨ ਰੰਗ, ਦੇਸੀ ਕਲਾਕਾਰ,ਪਾਰਟੀ ਆਲ ਨਾਇਟ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਉਨ੍ਹਾਂ ਨੇ ਸਾਲ 2018 ‘ਚ ਮੱਖਣਾ ਗੀਤ ਦੇ ਨਾਲ ਮਿਊਜ਼ਿਕ ਇੰਡਸਟਰੀ ‘ਚ ਕਮਬੈਕ ਕੀਤਾ ਸੀ । ਇਸ ਤੋਂ ਇਲਾਵਾ ਬਾਲੀਵੁੱਡ ਦੀ ਕਈ ਫ਼ਿਲਮ ‘ਚ ਵੀ ਆਪਣਾ ਮਿਊਜ਼ਿਕ ਤੇ ਸੁਪਰ ਹਿੱਟ ਗੀਤ ਦੇ ਚੁੱਕੇ ਹਨ । ਫੈਨਜ਼ ਉਨ੍ਹਾਂ ਦੇ ਇਸ ਨਵੇਂ ਗੀਤ ਲੋਕਾ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network