Advertisment

ਹਨੀ ਸਿੰਘ ਨੇ ਆਪਣੇ ਅੰਦਾਜ਼ ਵਿੱਚ ਅਮਰ ਸਿੰਘ ਚਮਕੀਲਾ ਨੂੰ ਦਿੱਤੀ ਸ਼ਰਧਾਂਜਲੀ

author-image
By Rupinder Kaler
New Update
ਹਨੀ ਸਿੰਘ ਨੇ ਆਪਣੇ ਅੰਦਾਜ਼ ਵਿੱਚ ਅਮਰ ਸਿੰਘ ਚਮਕੀਲਾ ਨੂੰ ਦਿੱਤੀ ਸ਼ਰਧਾਂਜਲੀ
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੁਝ ਅਜਿਹੇ ਗਾਇਕ ਹੋਏ ਹਨ, ਜਿਹੜੇ ਭਾਵੇਂ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗਾਣੇ ਉਹਨਾਂ ਨੂੰ ਅਮਰ ਕਰ ਗਏ ਹਨ । ਅਜਿਹੇ ਹੀ ਇੱਕ ਗਾਇਕ ਸੀ ਅਮਰ ਸਿੰਘ ਚਮਕੀਲਾ ਜਿਹਨਾਂ ਦੇ ਗਾਏ ਗਾਣੇ ਅੱਜ ਵੀ ਹਿੱਟ ਹਨ । ਇਸ ਮਹਾਨ ਗਾਇਕ ਨੂੰ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਹੀ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਹੈ । publive-image ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਉਹਨਾਂ ਨੇ ਚਮਕੀਲੇ ਦੀ ਤਸਵੀਰ ਵਾਲੀ ਜੈਕੇਟ ਪਾਈ ਹੋਈ ਹੈ । ਇਸ ਤਸਵੀਰ ਨੂੰ ਸ਼ੇਅਰ ਕਰਕੇ ਹਨੀ ਸਿੰਘ ਨੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਹਨੀ ਸਿੰਘ ਨੇ ਲਿਖਿਆ ਹੈ ‘ਇਹ ਹੱਥ ਨਾਲ ਪੇਂਟ ਕੀਤੀ ਜੈਕੇਟ ਹੈ, ਤੇ ਉਹਨਾਂ ਵੱਲੋਂ ਅਮਰ ਸਿੰਘ ਚਮਕੀਲਾ ਨੂੰ ਸ਼ਰਧਾਂਜਲੀ ਹੈ’।
Advertisment
https://www.instagram.com/p/B4wQ7QolEnk/ ਹਨੀ ਸਿੰਘ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਬਾਲੀਵੁੱਡ ਫ਼ਿਲਮ ਵਿੱਚ ਇੱਕ ਗਾਣਾ ਆਇਆ ਹੈ । ਇਸ ਤੋਂ ਪਹਿਲਾਂ ਉਹਨਾਂ ਨੇ ਮਲਕੀਤ ਸਿੰਘ ਦੇ ਗਾਣੇ ‘ਗੁੜ ਨਾਲੋਂ ਇਸ਼ਕ ਮਿੱਠਾ’ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਸੀ । ਹਨੀ ਸਿੰਘ ਵੱਲੋਂ ਜਿਸ ਤਰ੍ਹਾਂ ਚਮਕੀਲੇ ਦੀ ਤਸਵੀਰ ਸਾਂਝੀ ਕਰਕੇ ਉਹਨਾਂ ਨੂੰ ਸਰਧਾਂਜਲੀ ਦਿੱਤੀ ਗਈ ਹੈ । https://www.instagram.com/p/B45t4QhhJrg/ ਉਸ ਤੋਂ ਉਹਨਾਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਹਨੀ ਸਿੰਘ ਚਮਕੀਲੇ ਦੇ ਕਿਸੇ ਪੁਰਾਣੇ ਗਾਣੇ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨਗੇ । ਹਨੀ ਸਿੰਘ ਚਮਕੀਲੇ ਦੇ ਗਾਣੇ ਨੂੰ ਨਵਾਂ ਰੂਪ ਦਿੰਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਇੱਕ ਮਹਾਨ ਗਾਇਕ ਨੂੰ ਅੱਜ ਦੇ ਰੈਪਰ ਦੀ ਸ਼ਰਧਾਂਜਲੀ ਦਾ ਸਟਾਈਲ ਹਰ ਇੱਕ ਨੂੰ ਪਸੰਦ ਆ ਰਿਹਾ ਹੈ । https://www.instagram.com/p/B4WnM27Brxy/
Advertisment

Stay updated with the latest news headlines.

Follow us:
Advertisment
Advertisment
Latest Stories
Advertisment