ਯੋ ਯੋ ਹਨੀ ਸਿੰਘ ਨੇ ਗੁਰਦੁਆਰੇ ‘ਚ ਜਾ ਕੇ ਟੇਕਿਆ ਮੱਥਾ, ਸਰਬਤ ਦੇ ਭਲੇ ਲਈ ਕੀਤੀ ਅਰਦਾਸ

Written by  Lajwinder kaur   |  July 08th 2020 04:49 PM  |  Updated: July 08th 2020 04:49 PM

ਯੋ ਯੋ ਹਨੀ ਸਿੰਘ ਨੇ ਗੁਰਦੁਆਰੇ ‘ਚ ਜਾ ਕੇ ਟੇਕਿਆ ਮੱਥਾ, ਸਰਬਤ ਦੇ ਭਲੇ ਲਈ ਕੀਤੀ ਅਰਦਾਸ

ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਯੋ ਯੋ ਹਨੀ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਪੋਸਟ ਕੀਤੀ ਹੈ ।

 

View this post on Instagram

 

Ardaas!!

A post shared by Yo Yo Honey Singh (@yyhsofficial) on

 ਹੋਰ ਵੇਖੋ :ਜਾਣੋ ਪੰਜਾਬੀ ਇੰਡਸਟਰੀ ਦੇ ਰੌਅਬਦਾਰ ਅਦਾਕਾਰ ਹੌਬੀ ਧਾਲੀਵਾਲ ਬਾਰੇ, ਕਿਵੇਂ ਛੋਟੋ ਜਿਹੇ ਪਿੰਡ ਚਪਰੌੜਾ ਤੋਂ ਤੈਅ ਕੀਤਾ ਪੰਜਾਬੀ ਫ਼ਿਲਮਾਂ ਦਾ ਸਫ਼ਰ

ਉਹ ਗੁਰਦੁਆਰੇ ‘ਚ ਮੱਥਾ ਟੇਕਣ ਗਏ ਸੀ ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅਰਦਾਸ’ । ਅਜੇ ਤੱਕ ਇੱਕ ਲੱਖ ਤੋਂ ਵੱਧ ਲਾਈਕਸ ਇਸ ਤਸਵੀਰ ਉੱਤੇ ਆ ਚੁੱਕੇ ਨੇ ।

ਜੇ ਗੱਲ ਕਰੀਏ ਯੋ ਯੋ ਹਨੀ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ, ਅਕਸ਼ੇ ਕੁਮਾਰ ਤੇ ਕਈ ਹੋਰ ਨਾਮੀ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੇ ਨੇ । ਲੰਮੀ ਬਿਮਾਰੀ ਤੋਂ ਬਾਅਦ ਉਹ ਮੁੜ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹੋ ਚੁੱਕੇ ਨੇ । ਇਸ ਤੋਂ ਇਲਾਵਾ ਉਹ ਏਨੀਂ ਦਿਨੀ ਆਪਣੀ ਫਿਟਨੈੱਸ ਉੱਤੇ ਵੀ ਕੰਮ ਕਰ ਰਹੇ ਨੇ । ਜਿਸ ਦੀਆਂ ਕੁਝ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network