ਯੋ ਯੋ ਹਨੀ ਸਿੰਘ ਦਾ ‘ਫ੍ਰਸਟ ਕਿੱਸ’ ਗੀਤ ਹੋਇਆ ਰਿਲੀਜ਼

Written by  Shaminder   |  November 24th 2020 01:20 PM  |  Updated: November 24th 2020 01:20 PM

ਯੋ ਯੋ ਹਨੀ ਸਿੰਘ ਦਾ ‘ਫ੍ਰਸਟ ਕਿੱਸ’ ਗੀਤ ਹੋਇਆ ਰਿਲੀਜ਼

ਯੋ ਯੋ ਹਨੀ ਸਿੰਘ ਦਾ ਨਵਾਂ ਗੀਤ ‘ਫ੍ਰਸਟ ਕਿੱਸ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਇਪੀਸਤਾ ਨੇ। ਹਨੀ ਸਿੰਘ ਦੇ ਇਸ ਨਵੇਂ ਵੀਡੀਓ ਨੇ ਰਿਲੀਜ਼ ਹੁੰਦੇ ਹੀ ਯੂ-ਟਿਊਬ ‘ਤੇ ਧਮਾਲ ਮਚਾ ਦਿੱਤੀ ਹੈ । ਇਸ ਪਾਰਟੀ ਸੌਂਗ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਵੀ ਕਾਫੀ ਐਕਸਾਈਟਮੈਂਟ ਵੇਖਣ ਨੂੰ ਮਿਲ ਰਹੀ ਹੈ ।

honey singh

ਕਿਉਂਕਿ ਗਾਣੇ ਦੇ ਰਿਲੀਜ਼ ਹੁੰਦੇ ਹੀ ਕੁਝ ਹੀ ਸਮੇਂ ‘ਚ ਇਸ ਦੇ ਵੀਵਰਸ ਦੀ ਗਿਣਤੀ ਲੱਖਾਂ ‘ਚ ਪਹੁੰਚ ਚੁੱਕੀ ਹੈ । ਇਸ ਗੀਤ ‘ਚ ਹਨੀ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ । ਇਸ ਦੇ ਨਾਲ ਹੀ ਗਾਣੇ ਦੇ ਬੋਲ ਲਿਲ ਗੋਲੂ, ਹੋਮੀ ਦਿੱਲੀ ਵਾਲਾ, ਸਿੰਘਸਟਾ ਨੇ ਲਿਖੇ ਹਨ ।

ਹੋਰ ਪੜ੍ਹੋ :ਯੋ ਯੋ ਹਨੀ ਸਿੰਘ ਤੇ ਗੁਰੂ ਰੰਧਾਵਾ ਇਕੱਠੇ ਮਸਤੀ ਕਰਦੇ ਆਏ ਨਜ਼ਰ, ਗਾਇਕਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

honey singh

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

honey singh

ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਕੇਅਰ ਨੀ ਕਰਦਾ’ ਵੀ ਰਿਲੀਜ਼ ਹੋਇਆ ਸੀ ।‘ਛਲਾਂਗ’ ਫ਼ਿਲਮ ਦੇ ਗੀਤ ਕੇਅਰ ਨਹੀਂ ਕਰਦਾ ‘ਚ ਹਨੀ ਸਿੰਘ ਦਾ ਰੈਪ ਸੁਣਨ ਲਾਇਕ ਹੈ ।ਉਨ੍ਹਾਂ ਦੇ ਇਸ ਰੈਪ ਨੇ ਸੋਸ਼ਲ ਮੀਡੀਆ ‘ਤੇ ਖੂਬ ਧੁਮ ਮਚਾਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network