ਯੋ ਯੋ ਹਨੀ ਸਿੰਘ ਦੀ ਭੈਣ ਦਾ ਹੋਇਆ ਵਿਆਹ, ਗੁਰੂ ਘਰ ‘ਚ ਲਈਆਂ ਲਾਵਾਂ, ਤਸਵੀਰਾਂ ਆਈਆਂ ਸਾਹਮਣੇ

written by Lajwinder kaur | January 24, 2021

ਪੰਜਾਬੀ ਰੈਪਰ, ਗਾਇਕ ਤੇ ਮਿਊਜ਼ਿਕ ਡਾਇਰੈਕਟਰ ਯੋ ਯੋ ਹਨੀ ਸਿੰਘ ਦੀ ਭੈਣ ਦੀ ਹਾਲ ਹੀ ਵਿੱਚ ਮੰਗਣੀ ਹੋਈ ਸੀ । ਜਿਸ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਹੁਣ ਯੋ ਯੋ ਹਨੀ ਸਿੰਘ ਦੀ ਭੈਣ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ । honey singh pic  ਹੋਰ ਪੜ੍ਹੋ : ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਹਿੰਦੀ ਗੀਤ ‘ਆਂਖੋਂ ਕੀ ਗੁਸਤਾਖੀਆਂ’ ‘ਤੇ ਬਿਖੇਰਿਆ ਆਪਣੀ ਸੁਰੀਲੀ ਆਵਾਜ਼ ਦਾ ਜਾਦੂ, ਸੋਸ਼ਲ ਮੀਡੀਆ ‘ਤੇ ਜੰਮ ਕੇ ਵਾਇਰਲ ਹੋ ਰਿਹਾ ਹੈ ਇਹ ਵੀਡੀਓ
ਯੋ ਯੋ ਹਨੀ ਸਿੰਘ ਨੇ ਵੀ ਇੰਸਟਾਗ੍ਰਮ ਅਕਾਉਂਟ ਉੱਤੇ ਵੀ ਆਪਣੀ ਭੈਣ ਸਨੇਹਾ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਮੁਬਾਰਕਾਂ ਦਿੱਤੀਆਂ ਨੇ । ਉਨ੍ਹਾਂ ਦੀ ਭੈਣ ਸਨੇਹਾ ਸਿੰਘ ਦਾ ਵਿਆਹ ਨਿਖਿਲ ਸ਼ਰਮਾ ਦੇ ਨਾਲ ਹੋਇਆ ਹੈ । ਦੋਵੇਂ ਹੀ ਇਸ ਗਲੈਮਰ ਦੁਨੀਆ ਤੋਂ ਦੂਰ ਹੀ ਰਹਿੰਦੇ ਹਨ। honey singh sister sneha singh marriage pic ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਨੀ ਸਿੰਘ ਦੀ ਭੈਣ ਨੂੰ ਵਧਾਈਆਂ ਦੇ ਰਹੇ ਨੇ । ਦੱਸ ਦਈਏ ਸਨੇਹਾ ਤੇ ਨਿਖਿਲ ਸ਼ਰਮਾ ਨੇ ਗੁਰੂ ਘਰ ‘ਚ ਲਾਵਾਂ ਲਈਆਂ ਨੇ । ਇਸ ਵਿਆਹ ‘ਚ ਖ਼ਾਸ ਲੋਕ ਹੀ ਸ਼ਾਮਿਲ ਹੋਏ ਨੇ । inside pic of yo yo honey singh sister's marriage  

 
View this post on Instagram
 

A post shared by Yo Yo Honey Singh (@yoyohoneysingh)

 
 
View this post on Instagram
 

A post shared by Yo Yo Honey Singh (@yoyohoneysingh)

0 Comments
0

You may also like